Home Punjab ਜਲੰਧਰ: ਗੰਦੀ ਰਾਜਨੀਤੀ ਦੇ ਮਕਸਦ ਨਾਲ ਕਾਂਗਰਸ ਭਵਨ ਦੇ ਅੰਦਰ ਵੜੇ ਅਕਾਲੀ...

ਜਲੰਧਰ: ਗੰਦੀ ਰਾਜਨੀਤੀ ਦੇ ਮਕਸਦ ਨਾਲ ਕਾਂਗਰਸ ਭਵਨ ਦੇ ਅੰਦਰ ਵੜੇ ਅਕਾਲੀ ਵਰਕਰ: ਲੱਕੀ ਸੰਧੂ

ਬਿਊਰੋ (ਗੋਲਮਾਲ ਨਿਊਜ਼) : ਜਲੰਧਰ ਚ’ ਵੀਰਵਾਰ ਨੂੰ ਕਾਂਗਰਸ ਭਵਨ ਦੇ ਅੰਦਰ ਅਕਾਲੀ ਵਰਕਰਾਂ ਨੇ ਅਕਾਲੀ ਜਿਲ੍ਹਾ ਪ੍ਰਧਾਨ ਦੀ ਅਗੁਵਾਈ ਚ’ ਗੰਦੀ ਰਾਜਨੀਤੀ ਕੀਤੀ ਗਈ. ਅਗਰ ਇਸ ਤਰਾਂ ਨਾਲ ਅੰਦਰ ਆਉਣਾ ਸੀ ਤਾਂ ਸਾਨੂੰ ਪਹਿਲਾਂ ਦਸਦੇ ਤਾਂਕਿ ਅਸੀਂ ਇਹਨਾਂ ਦਾ ਸਵਾਗਤ ਕਰਦੇ. ਅਤੇ ਜੋ ਇਹ ਵਿਰੋਧ ਕਰਨ ਆਏ ਸੀ ਓਹਦਾ ਜਵਾਬ ਦਿੰਦੇ. ਇਹ ਇਕ ਕਾਇਰਾਨਾ ਹਰਕਤ ਸੀ. ਪੁਤਲਾ ਫੂਕਣ ਲਈ ਕਾਂਗਰਸ ਭਵਨ ਆਏ ਅਕਾਲੀ ਵਰਕਰਾਂ ਨੇ ਇਕ ਗੱਲ ਹੋਰ ਸਾਫ ਕਰ ਦਿੱਤੀ ਕਿ ਅਕਾਲੀ ਦਲ ਨੂੰ ਕੋਈ ਸਮਝ ਨਾਮ ਦੀ ਚੀਜ ਨਹੀਂ ਹੈ. ਅਗਰ ਹੁੰਦੀ ਤਾਂ ਪਤਾ ਹੁੰਦਾ ਕੇ ਕਿਸੇ ਦੇ ਦਫਤਰ ਜਾ ਕੇ ਹੰਗਾਮਾ ਨਹੀਂ ਕਰੀ ਦਾ. ਇਹ ਤਾਂ ਜਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਦੀ ਭਲਮਾਣਸੀ ਹੈ ਕਿ ਕੋਈ ਉਚਿਤ ਕਦਮ ਹੱਲੇ ਤਕ ਨਹੀਂ ਚੁੱਕਿਆ.