Home Religious ਜਲੰਧਰ: 1 ਨਵੰਬਰ ਦੇ ਮੁਖ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਜਾਰੀ,...

ਜਲੰਧਰ: 1 ਨਵੰਬਰ ਦੇ ਮੁਖ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਜਾਰੀ, ਪੜ੍ਹੋ ਤੇ ਦੇਖੋ

– ਮਕ਼ਸੂਦਾਂ ਦੀਆਂ ਸਾਰੀਆਂ ਸਿੰਘ ਸਭਾਵਾਂ ਸੰਗਤਾਂ ਨਾਲ ਹੋਣਗੀਆਂ ਸ਼ਾਮਿਲ

ਬਿਊਰੋ (ਗੋਲਮਾਲ ਨਿਊਜ਼): ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਦੇ ਮੁੱਖ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਸੰਬੰਧੀ ਦੱਸਦੇ ਹੋਏ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਿਆਤ, ਸੁਰਿੰਦਰ ਸਿੰਘ ਵਿਰਦੀ, ਕੰਵਲਜੀਤ ਸਿੰਘ ਟੋਨੀ, ਗੁਰਿੰਦਰ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਵੱਖ ਵੱਖ ਸਿੰਘ ਸਭਾਵਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮੁੱਖ ਨਗਰ ਕੀਰਤਨ ਵਿਚ ਸੰਗਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾ ਸਕੇ। ਇਸੇ ਲੜੀ ਹੇਠ ਅੱਜ ਮਕ਼ਸੂਦਾਂ ਇਲਾਕੇ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦੇਆਂ ਦੀ ਇਕੱਤਰਤਾ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਕਸੂਦਾਂ ਵਿਖ਼ੇ ਪ੍ਰਧਾਨ ਚਰਨ ਸਿੰਘ ਜੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਖ ਵੱਖ ਗੁਰੂ ਘਰਾਂ ਤੋਂ ਸ਼ਾਮਿਲ ਪ੍ਰਬੰਧਕਾਂ ਹਰਭਜਨ ਸਿੰਘ ਗੋਲਡਨ ਐਵੇਨਿਊ, ਅਮ੍ਰਿਤਪਾਲ ਸਿੰਘ, ਦਲਜੀਤ ਸਿੰਘ ਵਿਵੇਕ ਵਿਹਾਰ, ਨਿਸ਼ਾਨ ਸਿੰਘ ਸੁਰਾਨਸੀ, ਦਿਆਲ ਸਿੰਘ ਜਨਤਾ ਕਲੋਨੀ, ਸਵਰਨ ਸਿੰਘ ਸੂਰਤ ਨਗਰ, ਸਤਨਾਮ ਸਿੰਘ ਕਾਲਾ ਮਹਿਲ, ਅਮਰਜੀਤ ਸਿੰਘ ਕਿਸ਼ਨਪੁਰਾ, ਪਰਮਜੀਤ ਸਿੰਘ ਬਬਲਾ, ਹਰਿੰਦਰ ਸਿੰਘ, ਪਰਮਜੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ ਨੇ 1 ਨਵੰਬਰ ਦੇ ਨਗਰ ਕੀਰਤਨ ਵਿਚ ਇਲਾਕੇ ਦੀਆਂ ਵੱਧ ਤੋਂ ਵੱਧ ਸੰਗਤਾਂ ਨਾਲ ਸ਼ਾਮਿਲ ਹੋਣ ਦਾ ਭਰੋਸਾ ਦਿਤਾ ਤਾਂ ਜੋ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਇਆ ਜਾ ਸਕੇ।

ਇਹ ਨਗਰ ਕੀਰਤਨ 1 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਪੁਰਤਨ ਰੂਟ ਤੋਂ ਹੁੰਦੇ ਹੋਏ ਸ਼ਾਮ ਨੂੰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖ਼ੇ ਸਮਾਪਤ ਹੋਵੇਗਾ।