Home Education जालंधर: जिस स्कूल में पढ़ा उसी में मुख्य अतिथि बन कर आना...

जालंधर: जिस स्कूल में पढ़ा उसी में मुख्य अतिथि बन कर आना एक अलग ही एहसास : अश्वन भल्ला

सांसद चन्नी के फंड से अश्वन भल्ला ने 2 लाख की ग्रांट का किया ऐलान

परीक्षाओं में उत्तीर्ण हुए विद्यार्थियों को किया गया सम्मानित

ਸਰਕਾਰੀ ਹਾਈ ਸਕੂਲ ਗੀਗਨਵਾਲ ਵਿਖੇ ਸਮੂਹ ਸਟਾਫ, ਐਸ,ਐਮ,ਸੀ ਕਮੇਟੀ ਅਤੇ ਗ੍ਰਾਮ ਪੰਚਾਇਤ ਗੀਗਨਵਾਲ ਦੇ ਸਹਿਯੋਗ ਨਾਲ ਚੌਥਾ ਧਾਰਮਿਕ ਅਤੇ ਇਨਾਮ ਵੰਡ ਸਮਾਰੋਹ ਸਫਲਤਾ ਪੂਰਵਕ ਸੰਪੰਨ। ਇਸ ਮੌਕੇ ਮੁੱਖ ਬੁਲਾਰਿਆਂ ਵੱਲੋਂ ਮੈਡਮ ਸੰਤੋਸ਼ ਕੌਰ, ਪ੍ਰਿੰਸੀਪਲ ਜਸਵੀਰ ਸਿੰਘ , ਵਿਜੇ ਕੁਮਾਰ ਸ ਬਲਵੰਤ ਸਿੰਘ ਬੰਤ , ਅਸ਼ਵਨ ਭੱਲਾ, ਐਸ.ਐਮ.ਸੀ ਚੇਅਰਮੈਨ  ਦਵਿੰਦਰ ਸਿੰਘ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਮੈਡਮ ਬਲਜਿੰਦਰ ਕੌਰ ਵੱਲੋਂ ਸਟੇਜ ਦੀ ਭੂਮਿਕਾ ਨਿਭਾਈ ਗਈ। ਇੰਗਲਿਸ਼ ਮਿਸਟ੍ਰੈਸ ਮੈਡਮ ਸੁਨੀਤਾ ਰਾਣੀ ਵੱਲੋਂ ਬੱਚਿਆਂ ਦੇ 2024-25 ਸੈਸ਼ਨ ਦੇ ਨਾਨ ਬੋਰਡ ਅਤੇ 2023-24 ਦੇ ਬੋਰਡ ਕਲਾਸਾਂ ਦੇ ਨਤੀਜੇ ਐਲਾਨੇ ਗਏ ਅਤੇ ਇਹਨਾਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਜ਼ਿਲ੍ਹਾ ਪੱਧਰ ਤੇ ਭਾਗ ਲੈਣ ਵਾਲੇ ਵਿਦਿਆਰਥੀ ਜਿਵੇਂ ਗਿੱਧੇ ਦੀ ਟੀਮ, ਰੋਲ ਪਲੇ ਦੀ ਟੀਮ ਸਾਇੰਸ ਐਗਜੀਬਿਸ਼ਨ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਸਤਨਾਮ ਸਿੰਘ ਅਤੇ ਵਿਦਿਆਰਥੀ ਅਮਨ ਬੜਾ ਨੂੰ ਸਪੈਸ਼ਲ ਪ੍ਰਾਈਜ ਦਿੱਤੇ ਗਏ। ਸਕੂਲ ਦੇ ਸੀਨੀਅਰ ਅਧਿਆਪਕ ਰਾਜਕੁਮਾਰ ਵੱਲੋਂ ਪਿਛਲੇ ਚਾਰ ਸਾਲਾਂ ਦੀ ਰਿਪੋਰਟ ਦਾ ਵਰਣਨ ਕੀਤਾ ਗਿਆ ।ਮੁੱਖ ਮਹਿਮਾਨ ਅਸ਼ਵਨ ਭੱਲਾ ਅਤੇ ਕੇਵਲ ਕ੍ਰਿਸ਼ਨ ਅਰੋੜਾ, ਵਿਸ਼ੇਸ਼ ਮਹਿਮਾਨ ਕਸ਼ਮੀਰੋ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ ਤੇ ਇਸ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਮੁਖੀ ਸ਼ਿਵ ਲਾਲ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਦੀਪ ਅਰੋੜਾ, ਸਰਪੰਚ ਪਲਵਿੰਦਰ ਸਿੰਘ , ਸਰਪੰਚ ਬਹਿਰਾਮ ਸਰਿਸ਼ਤਾ ਮਨਜਿੰਦਰ ਸਿੰਘ ਕਾਕਾ, ਹਰਬੰਸ ਸਿੰਘ, ਗੁਰਸ਼ਰਨ ਸਿੰਘ, ਅਜਮੇਰ ਸਿੰਘ , ਰਣਜੀਤ ਸਿੰਘ ਪਾਬਲਾ, ਮਾਸਟਰ ਸੁਰਜਨ ਸਿੰਘ, ਕੈਪਟਨ ਤਰਲੋਕ ਸਿੰਘ ਆਦਿ ਹਾਜ਼ਰ ਸਨ।