





ਬਿਊਰੋ (ਗੋਲਮਾਲ ਨਿਊਜ਼) : ਜਲੰਧਰ ਦੇ ਸ਼ਿਵਲੋਚਕ ਦੀਪ ਨੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਦੇ ‘ਇੰਟਰਨੈਸ਼ਨਲ ਪੈਨਲ’ ਵਿੱਚ ਬਤੌਰ ਤਕਨੀਕੀ ਅਧਿਕਾਰੀ ਸ਼ਾਮਲ ਹੋ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ਿਵਲੋਚਕ ਇਸ ਸਮੇਂ ਚੰਡੀਗੜ੍ਹ ਵਿਖੇ ਪ੍ਰਧਾਨ ਮਹਾਲੇਖਾਕਾਰ (ਆਡਿਟ) ਹਰਿਆਣਾ ਦੇ ਦਫ਼ਤਰ ਵਿੱਚ ਸਹਾਇਕ ਆਡਿਟ ਅਫ਼ਸਰ (AAO) ਵਜੋਂ ਸੇਵਾਵਾਂ ਨਿਭਾ ਰਹੇ ਹਨ।