Home Sports 43ਵਾਂ ਇੰਡੀਅਨਆਇਲ ਸੁਰਜੀਤ ਹਾਕੀ ਟੂਰਨਾਮੈਂਟ 22 ਨਵੰਬਰ ਤੋਂ Sports 43ਵਾਂ ਇੰਡੀਅਨਆਇਲ ਸੁਰਜੀਤ ਹਾਕੀ ਟੂਰਨਾਮੈਂਟ 22 ਨਵੰਬਰ ਤੋਂ By News Desk - November 5, 2026 Facebook Twitter Pinterest WhatsApp Email Print Telegram ਗਾਖਲ ਗਰੁੱਪ, ਅਮਰੀਕਾ ਵੱਲੋਂ ਜੈਤੁ ਟੀਮ ਨੂੰ 6.00 ਲੱਖ ਦਾ ਨਗਦ ਇਨਾਮ । ਸੁਰਜੀਤ ਹਾਕੀ ਦੇਖੋ – ਆਲਟੋ ਕਾਰ ਜਿੱਤੋ । ਬਿਯੂਰੋ : ਦੇਸ਼ ਦਾ ਨਾਮੀ 43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ 22 ਨਵੰਬਰ ਤੋਂ ਖੇਡਿਆ ਜਾਵੇਗਾ। ਇਹ ਫੈਸਲਾ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਜੀਤ ਵਾਲੀਆ ਆਈ.ਏ.ਐਸ, ਦੀ ਪ੍ਰਧਾਨਗੀ ਵਿਚ ਹੋਈ ਕਾਰਜਕਰੀ ਬਾਡੀ ਦੀ ਮੀਟਿੰਗ ਵਿੱਚ ਲਿਆ ਗਿਆ । ਵਾਲੀਆ ਨੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਟੂਰਨਾਮੈਂਟ 22 ਤੋਂ 28 ਨਵੰਬਰ ਤਕ ਫਲੱਡ ਲਾਈਟਾਂ ਅਧੀਨ ਖੇਡਿਆ ਜਾਵੇਗਾ ਜਿਸ ਵਿਚੰਦੇਸ਼ ਦੀਆਂ 13 ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ । ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ , ਉਪ ਜੇਤੂ ਭਾਰਤ ਪੈਟਰੋਲੀਅਮ, ਮੁੰਬਈ ਤੋਂ ਇਲਾਵਾ ਇੰਡੀਅਨ ਨੇਵੀ, ਮੁੰਬਈ, ਬੀ.ਐੱਸ.ਐੱਫ., ਜਲੰਧਰ, ਪੀ.ਐੱਨ.ਬੀ., ਦਿੱਲੀ, ਸੀ.ਏ.ਜੀ., ਦਿੱਲੀ, ਆਰ.ਸੀ.ਐੱਫ. ਕਪੂਰਥਲਾ, ਸੀ.ਆਰ.ਪੀ.ਐੱਫ. ਦਿੱਲੀ, ਆਰਮੀ-XI ਦਿੱਲੀ, ਪੰਜਾਬ ਪੁਲਿਸ, ਪੰਜਾਬ ਐਂਡ ਸਿੰਧ ਬੈਂਕ, ਦਿੱਲੀ, ਇੰਡੀਅਨ ਏਅਰ ਫੋਰਸ ਅਤੇ ਇੰਡੀਅਨ ਰੇਲਵੇ, ਦਿੱਲੀ ਟੀਮਾਂ ਭਾਗ ਲੈਣਗੀਆਂ । ਉਹਨਾਂ ਕਿਹਾ ਕਿ ਇਹ ਟੂਰਨਾਮੈਂਟ ਵਿਚ 11 ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਦੇ ਹੋਏ ਸਿੱਧੇ ਲੀਗ ਦੌਰ ਵਿਚ ਪ੍ਰਵੇਸ਼ ਦਿੱਤਾ ਗਿਆ ਹੈ ਜਦਕਿ 1 ਟੀਮ ਨਾਕ ਆਊਟ ਦੌਰ ਵਿਚੋਂ ਪ੍ਰਵੇਸ਼ ਕਰੇਗੀ । ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਨੇ “ਸੁਰਜੀਤ ਹਾਕੀ ਦੇਖੋ—ਆਲਟੋ ਕਾਰ ਜਿੱਤੋ” ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਹਾਕੀ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਹੋਰ ਵਧਾਉਣ ਲਈ ਜਲੰਧਰ ਦੀ ਨਾਮਵਰ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਮਾਰੂਤੀ ਆਲਟੋ ਏ.ਸੀ. ਕਾਰ ਸਪਾਂਸਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਸੀ ਈ ਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੇ ਕ੍ਰਮਵਾਰ 27 ਅਤੇ 28 ਨਵੰਬਰ ਨੂੰ ਪੀ.ਟੀ.ਸੀ. ਨਿਊਜ਼ ਅਤੇ ਪੀ.ਟੀ.ਸੀ. ਗੋਲਡ ਚੈਨਲਾਂ ‘ਤੇ ਲਾਈਵ ਪ੍ਰਸਾਰਣ ਲਈ ਪ੍ਰਬੰਧ ਕੀਤੇ ਗਏ ਹਨ। ਆਲ ਇੰਡੀਆ ਰੇਡੀਓ, ਜਲੰਧਰ ਵੀ ਫਾਈਨਲ ਮੈਚ ਦੀ ‘ਬਾਲ-ਟੂ-ਬਾਲ’ ਲਾਈਵ ਕੁਮੈਂਟਰੀ ਦਾ ਪ੍ਰਸਾਰਨ ਕਰੇਗਾ। ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿੱਥੇ ਮਸ਼ਹੂਰ ਪੰਜਾਬੀ ਲੋਕ ਗਾਇਕ ਦਰਸ਼ਕਾਂ ਦੇ ਮਨੋਰੰਜਨ ਲਈ 28 ਨਵੰਬਰ ਨੂੰ ਸ਼ਾਮ 5.00 ਵਜੇ ਤੋਂ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਲਾਈਵ ਪੇਸ਼ਕਾਰੀ ਦੇਣਗੇ।