Home Religious ਜਲੰਧਰ: 1 ਨਵੰਬਰ ਦੇ ਨਗਰ ਕੀਰਤਨ ਲਈ ਵਪਾਰਿਕ ਅਦਾਰੀਆਂ ਨੂੰ ਸੰਗਤਾਂ ਦੀ... Religious ਜਲੰਧਰ: 1 ਨਵੰਬਰ ਦੇ ਨਗਰ ਕੀਰਤਨ ਲਈ ਵਪਾਰਿਕ ਅਦਾਰੀਆਂ ਨੂੰ ਸੰਗਤਾਂ ਦੀ ਆਓ ਭਗਤ ਲਈ ਦਿਤੇ ਬੇਨਤੀ ਪੱਤਰ By News Desk - October 27, 2025 Facebook Twitter Pinterest WhatsApp Email Print Telegram ਬਿਊਰੋ (ਗੋਲਮਾਲ ਨਯੂਜ਼) : ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਿੰਘ ਸਭਾਵਾਂ, ਦਲ ਪੰਥ, ਵਪਾਰਿਕ ਅਦਾਰੇ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ 1 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਪੁਰਾਤਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਬੰਧਕ ਕਮੇਟੀ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਨਗਰ ਕੀਰਤਨ ਦੇ ਸਾਰੇ ਪੁਰਾਤਨ ਰੂਟ ਤੇ ਵਪਾਰਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਦੀ ਆਓ ਭਗਤ ਲਈ ਅਤੇ ਨਗਰ ਕੀਰਤਨ ਦੇ ਰਸਤੇ ਦੀ ਸਜਾਵਟ ਲਈ ਬੇਨਤੀ ਪੱਤਰ ਦਿਤੇ। ਵਪਾਰਿਕ ਜਥੇਬੰਦੀਆਂ ਨੇ ਸਾਰੇ ਪ੍ਰਬੰਧ ਪਹਿਲਾਂ ਨਾਲੋਂ ਵੱਧ ਚੜ੍ਹ ਕੇ ਕਰਣ ਦਾ ਭਰੋਸਾ ਦਿਤਾ। ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਿਆਤ, ਨਿਰਮਲ ਸਿੰਘ ਬੇਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ 1928 ਤੋਂ ਆਰੰਭ ਹੋਏ ਇਸ ਨਗਰ ਕੀਰਤਨ ਵਿਚ ਸ਼ਮੂਲੀਅਤ ਲਈ ਸੰਗਤਾਂ ਅਤੇ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਵਿਚ ਭਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ 1 ਨਵੰਬਰ ਦੇ ਨਗਰ ਕੀਰਤਨ ਵਿਚ ਪਾਲਕੀ ਸਾਹਿਬ ਨਾਲ ਪੈਦਲ ਚੱਲ ਕੇ ਗੁਰੂ ਜੱਸ ਗਾਇਨ ਕਰਕੇ ਜੀਵਨ ਸਫਲਾਂ ਕਰਣ ਦੀ ਬੇਨਤੀ ਕੀਤੀ। ਇਸ ਮੌਕੇ ਕੌਂਸਲਰ ਸ਼ੈਰੀ ਚੱਢਾ, ਗੁਰਿੰਦਰ ਸਿੰਘ ਮਝੈਲ, ਸਾਬਕਾ ਡਿਪਟੀ ਮੇਅਰ ਕੁਲਦੀਪ ਸਿੰਘ ਓਬਰਾਏ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਟੱਕਰ, ਚਰਨਜੀਤ ਸਿੰਘ ਮਿੰਟਾ, ਹਰਜੋਤ ਸਿੰਘ ਲੱਕੀ, ਦਵਿੰਦਰ ਸਿੰਘ ਸੈਂਟਰਲ ਟਾਊਨ, ਸੁਖਵਿੰਦਰ ਸਿੰਘ ਲਾਡੋਵਾਲੀ, ਨਵਦੀਪ ਸਿੰਘ ਗੁਲਾਟੀ, ਹਰਵਿੰਦਰ ਸਿੰਘ ਮੱਖਣ, ਪ੍ਰਤਾਪ ਸਿੰਘ ਦਿਓਲ ਨਗਰ, ਜੋਗਿੰਦਰ ਸਿੰਘ, ਬਾਵਾ ਗਾਬਾ, ਇਸ਼ੂ ਕਾਲੜਾ, ਪਲਵਿੰਦਰ ਭਾਟੀਆ, ਗੱਗੀ ਰੇਣੂ, ਸਿਮਰਨ ਭਾਟੀਆ, ਪਰਮਿੰਦਰ ਸਿੰਘ ਸੋਨੂੰ, ਗੁਰਨੀਤ ਸਿੰਘ, ਹਰਮਨ ਸਿੰਘ, ਅਨਮੋਲ ਸਿੰਘ, ਭਵਰਾਜ ਸਿੰਘ, ਭਾਵਜੋਤ ਸਿੰਘ, ਜਸਦੀਪ ਸਿੰਘ, ਪ੍ਰਭਗੁਣ ਸਿੰਘ, ਹਰਪ੍ਰੀਤ ਸਿੰਘ, ਹਰਮਨ ਮੱਕੜ, ਦਿਮੰਤਜੀਤ ਸਿੰਘ, ਅਜਮੇਰ ਸਿੰਘ, ਗਗਨ ਸਿੰਘ, ਅਰਸ਼ਦੀਪ ਸਿੰਘ, ਦਿਸ਼ਪ੍ਰੀਤ ਸਿੰਘ, ਪ੍ਰਭਜੋਤ ਸਿੰਘ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ।