Home Health ਜਲੰਧਰ: ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਫ੍ਰੀ ਮੈਡੀਕਲ ਚੈੱਕ ਅੱਪ ਕੈਂਪ...

ਜਲੰਧਰ: ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਫ੍ਰੀ ਮੈਡੀਕਲ ਚੈੱਕ ਅੱਪ ਕੈਂਪ ਕਲ, ਸੰਗਤਾਂ ਲੈਣ ਲਾਹਾ – ਢੀਂਡਸਾ, ਬਿੱਟੂ

ਬਿਯੂਰੋ: ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਧਾਰਮਿਕ ਕਾਰਜਾਂ ਦੇ ਨਾਲ ਨਾਲ ਇਨਸਾਨੀਅਤ ਦੀ ਸੇਵਾ ਦੇ ਕਾਰਜ ਉਲੀਕੇ ਜਾਂਦੇ ਹਨ। ਜਿਸ ਦੀ ਜਾਣਕਾਰੀ ਦਿੰਦਿਆ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਅੰਮ੍ਰਿਤ ਵੇਲੇ ਤੋ 9 ਵਜੇ ਤੱਕ ਦੀਵਾਨ ਸਜਾਏ ਜਾਣੇ ਹਨ ਉਥੇ ਹੀ ਸੰਗਤਾਂ ਲਈ ਫ੍ਰੀ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਸਮਾ ਸਵੇਰੇ 10 ਵਜੇ ਤੋ 12 ਵਜੇ ਤੱਕ ਦਾ ਹੋਏਗਾ। ਇਸ ਕੈੰਪ ਵਿੱਚ ਉਚੇਚੇ ਤੌਰ ਤੇ ਮਾਹਿਰ ਡਾ. ਮੇਜਰ ਪ੍ਰਮੋਦ ਮਹਿੰਦਰ (ਐੱਮ ਬੀ ਬੀ ਐੱਸ, ਐਮ ਐੱਸ ਓਰਥੋ ਟਟ੍ਰੈਂਡ (ਫਰਾਂਸ) ਜੋ ਕਿ ਮਰੀਜਾਂ ਨੂੰ ਹੱਡੀਆਂ ਤੇ ਜੋੜਾਂ ਦੇ ਦਰਦ, ਸਲਿੱਪ ਡਿਸਕ, ਰੀੜ੍ਹ ਦੀ ਹੱਡੀ ਦੇ ਰੋਗ, ਗਿੱਟਾ, ਗੋਡਾ, ਮੋਢਾ ਅਤੇ ਕੁੱਲਾ ਦਰਦ ਦੀ ਮੁਫ਼ਤ ਜਾਂਚ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਏਗੀ। ਪ੍ਰਬੰਧਕਾ ਨੇ ਦੱਸਿਆ ਕਿ ਇਹ ਡਾਕਟਰ ਸ਼ਹਿਰ ਦੇ ਨਾਮੀ ਹਸਪਤਾਲਾਂ ਵਿਚ ਵੀ ਸੇਵਾਵਾਂ ਨਿਭਾਅ ਰਹੇ ਹਨ। ਸੰਗਤਾਂ ਨੂੰ ਖੁੱਲਾ ਸੱਦਾ ਦਿੰਦੇ ਹੋਏ ਬੇਨਤੀ ਕੀਤੀ ਕਿ ਸ਼ਨੀਵਾਰ 12 ਸਤੰਬਰ ਨੂੰ ਸਵੇਰੇ 10 ਤੋ 12 ਵਜੇ ਆਓ ਤੇ ਲਾਹਾ ਪ੍ਰਾਪਤ ਕਰੋ। ਇਸ ਮੌਕੇ ਨੌਜਵਾਨ ਸਭਾ ਦੇ ਜਸਕੀਰਤ ਸਿੰਘ ਜੱਸੀ, ਬਾਵਾ ਗਾਬਾ, ਮਨਕੀਰਤ ਸਿੰਘ, ਕਰਨ ਵੱਧਵਾ, ਗਗਨ ਰੇਨੂੰ, ਹਰਮਨਜੋਤ ਸਿੰਘ, ਅਨਮੋਲਪ੍ਰੀਤ ਸਿੰਘ, ਗੁਰਨੀਤ ਸਿੰਘ, ਭਵਜੋਤ ਸਿੰਘ, ਜਸਦੀਪ ਭਸੀਨ, ਅਜਮੇਰ ਸਿੰਘ ,ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਭਵਰਾਜ ਸਿੰਘ, ਹਰਮਨ ਮੱਕੜ, ਪ੍ਰਭਗੁਣ ਸਿੰਘ, ਗਗਨ ਸਿੰਘ ,ਦਿਮੰਤਜੀਤ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸੇਠੀ, ਜਸਬੀਰ ਸਿੰਘ, ਏਕਨੂਰ ਸਿੰਘ, ਜਸਕੀਰਤ ਸਿੰਘ, ਅਰਜਨ ਸਿੰਘ ਆਦਿ ਸੇਵਾਵਾਂ ਨਿਭਾ ਰਹੇ ਸਨ।