Home Sports 43ਵੇਂ ਸੁਰਜੀਤ ਹਾਕੀ ਟੂਰਨਾਮੈਂਟ ਲਈ ਇੰਡੀਅਨ ਆਇਲ ਨੂੰ ਮੁੱਖ ਸਪਾਂਸਰ ਬਣਨ ਦਾ... Sports 43ਵੇਂ ਸੁਰਜੀਤ ਹਾਕੀ ਟੂਰਨਾਮੈਂਟ ਲਈ ਇੰਡੀਅਨ ਆਇਲ ਨੂੰ ਮੁੱਖ ਸਪਾਂਸਰ ਬਣਨ ਦਾ ਸੱਦਾ By News Desk - August 8, 2026 Facebook Twitter Pinterest WhatsApp Email Print Telegram ਸੁਰਜੀਤ ਹਾਕੀ ਸੁਸਾਇਟੀ ਵੱਲੋਂ ਸਪਾਂਸਰਸ਼ਿਪ ਪੱਤਰ ਸੌਂਪਿਆ ਖਿਡਾਰੀਆਂ ਨੂੰ 100 ਕਿੱਟਾਂ ਤੇ ਨਵੇਂ ਐੱਲ.ਈ.ਡੀ. ਸਕੋਰ ਬੋਰਡ ਲਈ ਸਹਿਯੋਗ ਦਾ ਭਰੋਸਾ ਬਿਊਰੋ : ਸੁਰਜੀਤ ਹਾਕੀ ਸੁਸਾਇਟੀ ਦੀ ਚਾਰ ਮੈਂਬਰੀ ਟੀਮ ਨੇ ਅੱਜ ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਅਤੇ ਪੰਜਾਬ ਸਟੇਟ ਹੈੱਡ ਅਸ਼ੂਤੋਸ਼ ਗੁਪਤਾ ਨਾਲ ਮੁਲਾਕਾਤ ਕਰਕੇ ਆਗਾਮੀ 43ਵੇਂ ਸੁਰਜੀਤ ਹਾਕੀ ਟੂਰਨਾਮੈਂਟ-2026 ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੁਸਾਇਟੀ ਵੱਲੋਂ 4 ਮੈਂਬਰੀ ਕ੍ਰਮਵਾਰ ਟੀਮ ਵਿੱਚ ਸੁਰਿੰਦਰ ਸਿੰਘ ਭਾਪਾ (ਜਨਰਲ ਸਕੱਤਰ), ਇਕਬਾਲ ਸਿੰਘ ਸੰਧੂ (ਸੀ.ਈ.ਓ.), ਰਣਬੀਰ ਸਿੰਘ ਟੁੱਟ (ਆਨਰੇਰੀ ਸਕੱਤਰ) ਅਤੇ ਓਪਿੰਦਰ ਸਿੰਘ ਘੁੰਮਣ, ਆਈ.ਪੀ.ਐੱਸ. (ਰਿਟਾ.) ਨੇ ਸਾਝੇ ਤੌਰ ਤੇ ਇੰਡੀਅਨ ਆਇਲ ਨੂੰ ਇਸ ਵਰ੍ਹੇ ਦੇ 43ਵੇਂ ਟੂਰਨਾਮੈਂਟ ਦਾ ਮੁੱਖ ਸਪਾਂਸਰ ਬਣਨ ਲਈ ਸਪਾਂਸਰਸ਼ਿਪ ਪੱਤਰ ਵੀ ਸੌਂਪਿਆ ਗਿਆ। ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਅਤੇ ਪੰਜਾਬ ਸਟੇਟ ਹੈੱਡ ਅਸ਼ੂਤੋਸ਼ ਗੁਪਤਾ ਨੇ ਸੁਰਜੀਤ ਹਾਕੀ ਸੁਸਾਇਟੀ ਅਤੇ ਇੰਡੀਅਨਆਇਲ ਦਰਮਿਆਨ ਪਿਛਲੇ 37 ਸਾਲਾਂ ਦੀ ਮਾਣਮੱਤੀ ਸਾਂਝ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਹਾਕੀ ਦੇ ਵਿਕਾਸ ਲਈ ਲਗਾਤਾਰ ਯੋਗਦਾਨ ਪਾ ਰਹੀਆਂ ਹਨ। ਸੁਸਾਇਟੀ ਵੱਲੋਂ ਵੀ ਇੰਡੀਅਨਆਇਲ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ 100 ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਉਣ ਅਤੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਨਵਾਂ ਵੱਡਾ ਐੱਲ.ਈ.ਡੀ. ਸਕੋਰ ਬੋਰਡ ਸਥਾਪਿਤ ਕਰਨ ਦੀ ਮੰਗ ਰੱਖੀ ਗਈ, ਜਿਸ ’ਤੇ ਅਸ਼ੂਤੋਸ਼ ਗੁਪਤਾ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੁਰਜੀਤ ਹਾਕੀ ਸੁਸਾਇਟੀ ਨੇ ਆਸ ਪ੍ਰਗਟਾਈ ਕਿ ਇੰਡੀਅਨ ਆਇਲ ਨਾਲ 37 ਸਾਲਾਂ ਤੋਂ ਚੱਲ ਰਹੀ ਇਹ ਮਜ਼ਬੂਤ ਸਾਂਝ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ 43ਵਾਂ ਸੁਰਜੀਤ ਹਾਕੀ ਟੂਰਨਾਮੈਂਟ ਹੋਰ ਸ਼ਾਨਦਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ