











ਇਸ ਪ੍ਰਾਜੈਕਟ ਨੂੰ ਜਲਦ ਹੀ ਵਿਚਾਰ ਅਧੀਨ ਲਿਆਵਾਂਗੇ-ਮੇਅਰ
ਹੈਪੀ ਨੇ ਦੱਸਿਆ ਕਿ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਇਸ ਵਾਰਡ ਅੰਦਰ ਹਰ ਧਰਮ ਦੇ ਅਸਥਾਨ ਹੋਣ ਕਾਰਨ ਇਹ ਵਾਰਡ ਆਸਥਾ ਦਾ ਕੇਂਦਰ ਬਣ ਗਿਆ ਹੈ ਤੇ ਮੈਨੂੰ ਇਸ ਵਾਰਡ ਦੇ ਕੰਮ ਕਰਨ ਮੌਕੇ ਇਕ ਵੱਖਰੀ ਸ਼ਕਤੀ ਮਿਲਦੀ ਹੈ ਤੇ ਮੈਂ ਇਸ ਵਾਰਡ ਦੇ ਲੋਕਾਂ ਦੀ ਸੇਵਾ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਹਾਂ। ਹੈਪੀ ਤੇ ਭਾਪਾ ਨੇ ਦੱਸਿਆ ਕਿ ਮੇਅਰ ਸਾਹਿਬ ਨੇ ਕਿਹਾ ਕਿ ਮੈਨੂੰ ਤੁਹਾਡਾ ਇਹ ਸੁਝਾਅ ਬਹੁਤ ਚੰਗਾ ਲੱਗਾ ਹੈ। ਉਨ੍ਹਾਂ ਕਿਹਾ ਹੈ ਕਿ ਤੁਸੀਂ ਮੈਨੂੰ ਇਸ ਦਾ ਐਸਟੀਮੇਟ ਬਣਾ ਕੇ ਦਿਓ ਤੇ ਇਸ ਪ੍ਰਾਜੈਕਟ ਨੂੰ ਨਿਗਮ ਹਾਊਸ ਦੀ ਮੀਟਿੰਗ ਵਿਚ ਵਿਚਾਰ ਅਧੀਨ ਲਿਆਂਦਾ ਜਾਵੇਗਾ।