Home Sports ਜਲੰਧਰ: ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਮੈਨੇਜਿੰਗ... Sports ਜਲੰਧਰ: ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਮੈਨੇਜਿੰਗ ਕਮੇਟੀ ਨਾਲ ਮੁਲਾਕਾਤ By News Desk - June 3, 2026 Facebook Twitter Pinterest WhatsApp Email Print Telegram ਸਕੂਲ ਅੰਦਰ ਖੇਡ ਗਤੀਵਿਧੀਆਂ ਨੂੰ ਹੋਰ ਵਧੀਆ ਕਰਨ ਨੂੰ ਲੈ ਕੇ ਕੀਤਾ ਵਿਚਾਰ-ਚਰਚਾ ਬਿਊਰੋ (ਗੋਲਮਾਲ ਨਿਊਜ਼) – ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੱਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ। ਇਸ ਮੌਕੇ ਸੁਰਿੰਦਰ ਭਾਪਾ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਕੂਲ ਵਿਚ ਖੇਡ ਗਤੀਵਿਧੀਆਂ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਕੂਲ ਵਿਚ ਆਪਣੀ ਹਾਕੀ ਟੀਮ ਦਾ ਗਠਨ ਕੀਤਾ ਜਾਵੇਗਾ ਤੇ ਟੀਮ ਨੂੰ ਸਿਖਲਾਈ ਦੇਣ ਲਈ ਚੰਗੇ ਅਤੇ ਵਧੀਆ ਕੋਚਾਂ ਨੂੰ ਰੱਖਿਆ ਜਾਵੇਗਾ। ਉਨ੍ਹਾਂ ਸੁਰਿੰਦਰ ਭਾਪਾ ਨੂੰ ਵਿਸ਼ਵਾਸ ਦਵਾਇਆ ਕਿ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਬਣਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਖਿਡਾਰੀ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਸਕਣ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰੂ ਅਮਰਦਾਸ ਸਕੂਲ ਦਾ ਹਾਕੀ ਵਿਚ ਬੜਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਅਦਾਰਾ ਸਿੱਖ ਨੈਸ਼ਨਲ ਸਕੂਲ ਦੇ ਨਾਂਅ ਹੇਠ ਚੱਲਦਾ ਸੀ ਜਿਸ ਦੀ ਹਾਕੀ ਟੀਮ ਨੇ ਕਈ ਵੱਡੇ ਖਿਤਾਬ ਜਿੱਤੇ ਸਨ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਸਨ। ਅੰਤ ਵਿਚ ਸੁਰਿੰਦਰ ਭਾਪਾ ਨੇ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਹਾਕੀ ਸਟਿੱਕ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਪ੍ਰੀਤ ਸਿੰਘ ਸੇਠੀ ਸਪੁੱਤਰ ਸਵਰਗੀ ਅਜੀਤ ਸਿੰਘ ਸੇਠੀ ਸਾਬਕਾ ਪ੍ਰਧਾਨ, ਪ੍ਰਧਾਨ ਮਨਿੰਦਰਜੀਤ ਸਿੰਘ, ਸੋਹਿਮ ਟੱਕਰ ਤੇ ਹੋਰ ਮੌਜੂਦ ਸਨ।