Home Education ਡਾਇਰੈਕਟਰ ਤਕਨੀਕੀ ਸਿੱਖਿਆ ਵਲੋਂ ਮੇਹਰਚੰਦ ਪੋਲੀਟੈਕਟਿਕ ਦੀ ਸ਼ਲਾਘਾ Education ਡਾਇਰੈਕਟਰ ਤਕਨੀਕੀ ਸਿੱਖਿਆ ਵਲੋਂ ਮੇਹਰਚੰਦ ਪੋਲੀਟੈਕਟਿਕ ਦੀ ਸ਼ਲਾਘਾ By News Desk - September 29, 2025 Facebook Twitter Pinterest WhatsApp Email Print Telegram ਪੰਜਾਬ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਨੀਸ਼ ਕੁਮਾਰ ਆਈ.ਏ.ਐਸ ਵਲੋਂ ਨੈਸ਼ਨਲ ਐਵਾਰਡ ਮਿਲਣ ਤੇ ਮੋਹਰਚੰਦ ਪੋਲੀਟੈਕਟਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਉਹਨਾਂ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਇਹ ਤਕਨੀਕੀ ਸਿੱਖਿਆ ਵਿਭਾਗ ਅਤੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਉਹਨਾਂ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੋਂ ਐਵਾਰਡ ਮਿਲਣ ਦੀ ਸਮੁੱਚੀ ਪ੍ਰਕਿਰਿਆ ਦੀ ਜਾਣਕਾਰੀ ਲਈ ਅਤੇ ਉਹਨਾਂ ਮਾਪਦੰਡਾ ਦੀ ਵੀ ਚਰਚਾ ਕੀਤੀ, ਜਿਹਨਾਂ ਨੂੰ ਕੇਂਦਰ ਬਿੰਦੂ ਮੰਨਕੇ ਨਿੱਟਰ ਵਲੋਂ ਇਸ ਵੱਕਾਰੀ ਐਵਾਰਡ ਲਈ ਕਿਸੇ ਬਹੁਤਕਨੀਕੀ ਕਾਲਜ ਦੀ ਚੋਣ ਕੀਤੀ ਜਾਂਦੀ ਹੈ। ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕਾਲਜ ਨੂੰ ਪਹਿਲਾ ਵੀ ਪੰਜ ਵਾਰ ਉੱਤਰ ਭਾਰਤ ਦੇ ਸਰਵਉਤਮ ਕਾਲਜ ਵਲੋਂ ਨਿੱਟਰ ਚਲੋਂ ਚੋਣ ਕੀਤੀ ਸੀ ਤੇ ਇਸ ਵਾਰ ਨੈਸ਼ਨਲ ਐਵਾਰਡ ਪਹਿਲੀ ਵਾਰ ਮਿਲਿਆ ਹੈ ਤੇ ਇਸ ਲਈ ਦੋ ਪ੍ਰੋਗਾਮਾਂ ਵਿੱਚ ਐਨ.ਬੀ.ਏ ਐਕਰੀਡੀਟੇਸ਼ਨ ਦੀ ਮਾਨਤਾ ਮਿਲਣੀ ਵੀ ਇੱਕ ਬਹੁਤ ਵੱਡਾ ਕਾਰਣ ਮੰਨਿਆ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਬੇਨਤੀ ਤੇ ਡਾਇਰੈਕਟਰ ਸਾਹਿਬ ਨੇ ਇਹ ਵੀ ਯਕੀਨ ਦੁਆਇਆ ਕਿ ਉਹ ਜਲਦ ਹੀ ਮੇਹਰਚੰਦ ਪੋਲੀਟੈਕਟਿਕ ਦਾ ਦੌਰਾ ਕਰਨਗੇ। ਉਹਨਾਂ ਦੇ ਨਾਲ ਇਸ ਸੰਖੇਪ ਮੀਟਿੰਗ ਵਿੱਚ ਅਡੀਸ਼ਨਲ ਡਾਇਰੈਕਟਰ ਰਵਿੰਦਰ ਹੁੰਦਲ ਵੀ ਹਾਜਿਰ ਸਨ।