











ਬਿਊਰੋ (ਗੋਲਮਾਲ ਨਿਊਜ਼) : ਓਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਟੈਕਨੀਕਲ ਲੀਡ, ਰਾਊਂਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਸੋਸਾਇਟੀ, ਜਲੰਧਰ ਦੇ ਵਰਕਿੰਗ ਪ੍ਰਜ਼ੀਡੈਂਟ ਲਖਵਿੰਦਰ ਪਾਲ ਸਿੰਘ ਖੈਰਾ ਅਤੇ ਪੰਜਾਬ ਹਾਕੀ ਦੇ ਸਕੱਤਰ ਜਨਰਲ ਅਮਰੀਕ ਸਿੰਘ ਪਵਾਰ ਨੇ ਅੱਜ ਸੁਰਜੀਤ ਹਾਕੀ ਅਕੈਡਮੀ ਦਾ ਸਾਂਝੇ ਤੌਰ ਪਰ ਦੌਰਾ ਕਰਕੇ ਉੱਥੇ ਟਰੇਨਿੰਗ ਲੈ ਰਹੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕਰਦੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਸਮਝਾਈਆਂ, ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਹਾਕੀ ਦੀ ਖੇਡ ਦੇ ਮਹੱਤਵਪੂਰਣ ਟਿਪਸ ਵੀ ਦਿੱਤੇ।