Home Education ਮੇਹਰ ਚੰਦ ਕਾਲਜ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ “ਆਜ਼ਾਦੀ ਦਿਵਸ”... Education ਮੇਹਰ ਚੰਦ ਕਾਲਜ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ “ਆਜ਼ਾਦੀ ਦਿਵਸ” ਮਨਾਇਆ ਗਿਆ By News Desk - August 20, 2025 Facebook Twitter Pinterest WhatsApp Email Print Telegram ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਪ੍ਰਭਾਵਸ਼ਾਲੀ ਨੇਤ੍ਰਤਵ ਅਤੇ ਮੈਡਮ ਪ੍ਰੀਤ ਕੰਵਲ, ਇੰਚਾਰਜ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਸਮਰੱਥ ਮਾਰਗਦਰਸ਼ਨ ਹੇਠ, ਈ. ਸੀ. ਈ ਵਿਭਾਗ ਨੇ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਉਤਸ਼ਾਹ ਅਤੇ ਦੇਸ਼ਭਗਤੀ ਨਾਲ ਮਨਾਇਆ। ਜੋ ਇਸ ਮੌਕੇ ਤੇ ਵਿਦਿਆਰਥੀਆਂ ਲਈ ਕਈ ਮੁਕਾਬਲੇ ਕਰਵਾਏ ਗਏ, ਜਿਵੇਂ ਕਿ ਕਲਾਸ ਸਜਾਵਟ, ਪੋਸਟਰ ਮੈਕਿੰਗ ਅਤੇ ਕਵਿਤਾ ਪਾਠ, ਤਾਂ ਜੋ ਉਹ ਆਪਣੇ ਦੇਸ਼ਭਗਤੀ ਦੇ ਜਜ਼ਬੇ ਨੂੰ ਕਲਾਤਮਕ ਅਤੇ ਸਾਹਿਤਕ ਰੂਪ ਵਿੱਚ ਪ੍ਰਗਟ ਕਰ ਸਕਣ।ਕਲਾਸ ਸਜਾਵਟ ਮੁਕਾਬਲੇ ਵਿੱਚ ਸਾਫਟਵੇਅਰ ਵਿਭਾਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੈਕਿੰਗ ਮੁਕਾਬਲੇ ਵਿੱਚ ਕੋਸ਼ਿਕ ਨੇ ਪਹਿਲਾ ਸਥਾਨ, ਮਾਧਵ ਨੇ ਦੂਜਾ ਸਥਾਨ ਅਤੇ ਪਾਰਥ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਪਾਠ ਮੁਕਾਬਲੇ ਵਿੱਚ ਉਤਕਰਸ ਨੇ ਪਹਿਲਾ, ਬੰਧਨ ਨੇ ਦੂਜਾ ਅਤੇ ਜ਼ੈਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ਦੀ ਜੱਜਮੈਂਟ ਮੈਡਮ ਪ੍ਰੀਤ ਕੰਵਲ, ਇੰਚਾਰਜ(ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ) ਅਤੇ ਪ੍ਰਿੰਸ ਮਦਾਨ, ਇੰਚਾਰਜ (ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ) ਵੱਲੋਂ ਕੀਤੀ ਗਈ। ਉਨ੍ਹਾਂ ਦੀ ਨਿਰਪੱਖ ਅਤੇ ਵਿਚਾਰਸ਼ੀਲ ਜੱਜਿੰਗ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਰਚਨਾਤਮਕਤਾ ਦੀ ਸ਼ਲਾਘਾ ਕੀਤੀ। ਜੇਤੂ ਵਿਦਿਆਰਥੀਆਂ ਨੂੰ ਟੌਫੀ ਅਤੇ ਮੈਡਲ ਦੇਕੇ ਸਨਮਾਨਿਤ ਵੀ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਮੈਡਮ ਮਨਿੰਦਰ ਕੌਰ ਨੇ ਹੋਸਟ ਕੀਤਾ। ਇਸ ਮੌਕੇ ਮਨੀਸ਼ ਸਚਦੇਵਾ, ਲੈਕਚਰਰ, ਈ.ਸੀ. ਈ, ਮੈਡਮ ਦੇਵਿਕਾ (ਲੈਕਚਰਰ, ਈ.ਸੀ. ਈ) ਅਤੇ ਸੁਸ਼ੀਲ ਮੌਜੂਦ ਸਨ। ਅੰਤ ਵਿਚ ਸਾਰੀਆਂ ਨੂੰ ਜਾਲਪਾਨ ਕਰਾ ਕੇ ਸਮਾਗਮ ਸਮਾਪਤ ਹੋਇਆ.