Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਵਿਦਿਆਰਥੀਆਂ ਨੇ ਬਣਾਇਆ ਏਅਰ ਕਵਾਲਟੀ ਇੰਡੈਕਸ ਮੋਨਿਟਰਿੰਗ... Education ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਵਿਦਿਆਰਥੀਆਂ ਨੇ ਬਣਾਇਆ ਏਅਰ ਕਵਾਲਟੀ ਇੰਡੈਕਸ ਮੋਨਿਟਰਿੰਗ ਡਿਸਪਲੇ By News Desk - June 7, 2025 Facebook Twitter Pinterest WhatsApp Email Print Telegram ਡਾ. ਜਗਰੂਪ ਸਿੰਘ (ਪ੍ਰਿੰਸੀਪਲ) ਅਤੇ ਪ੍ਰਿੰਸ ਮਦਾਨ (ਇੰਚਾਰਜ, ਈ.ਸੀ.ਈ ਵਿਭਾਗ) ਦੀ ਦੂਰਦਰਸ਼ੀ ਸੋਚ ਅਤੇ ਰਹਿਨੁਮਾਈ ਹੇਠ, ਮੇਹਰ ਚੰਦ ਪੋਲਿਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਵੱਲੋਂ ਰੀਅਲ ਟਾਈਮ ਏਅਰ ਕਵਾਲਟੀ ਮੋਨਿਟਰਿੰਗ ਡਿਸਪਲੇ” ਇੱਕ ਨਵੀਨਤਮ ਪ੍ਰੋਜੈਕਟ ਤਿਆਰ ਕੀਤਾ ਗਿਆ, ਜੋ ਕਿ ਕਾਲਜ ਦੇ ਕੌਰੀਡੋਰ/ਕੈਂਪਸ ਵਿੱਚ ਸਥਾਪਿਤ ਕੀਤਾ ਗਿਆ। ਇਹ ਪ੍ਰੋਜੈਕਟ ਹਿਮਾਂਸ਼ੂ ਪਰਮਾਰ, ਪ੍ਰਕਾਸ਼ਦੀਪ ਸਿੰਘ ਅਤੇ ਪ੍ਰੋਮਿਲਾ (ਅੰਤਿਮ ਸਾਲ, ਈ.ਸੀ.ਈ ਵਿਭਾਗ) ਵੱਲੋਂ ਤਿਆਰ ਕੀਤਾ ਗਿਆ। ਉਨ੍ਹਾਂ ਦੀ ਮਾਰਗਦਰਸ਼ੀ ਈ.ਸੀ.ਈ ਵਿਭਾਗ ਦੇ ਲੈਕਚਰਾਰ ਇੰਜ, ਮਨੀਸ਼ ਸਚਦੇਵਾ ਅਤੇ ਇੰਜ, ਮਾਨਵ ਭੱਲਾ ਨੇ ਕੀਤੀ। ਇਹ ਨਵੀਨਤਮ ਤਕਨੀਕੀ ਉਪਰਾਲਾ ਜਲੰਧਰ, ਪੰਜਾਬ ਖੇਤਰ ਦੀ ਰੀਅਲ ਟਾਈਮ ਹਵਾ ਦੀ ਗੁਣਵੱਤਾ (Air Quality Index – AQI) ਅਤੇ ਮੌਸਮ ਦੀ ਜਾਣਕਾਰੀ ਦਿਖਾਉਣ ਉੱਤੇ ਕੇਂਦਰਤ ਹੈ। ਵਿਦਿਆਰਥੀਆਂ ਨੇ ਇੱਕ ਕਸਟਮਾਈਜ਼ਡ ਸਾਫਟਵੇਅਰ ਪਲੇਟਫਾਰਮ ਤਿਆਰ ਕੀਤਾ ਜੋ ਕਿ ਪੀਐਮ 2.5, ਪੀਐਮ 10, ਓਜ਼ੋਨ (03), ਅਤੇ ਹੋਰ ਮਹੱਤਵਪੂਰਨ ਵਾਤਾਵਰਣਕ ਪੈਰਾਮੀਟਰਾਂ ਦੀ ਜਾਣਕਾਰੀ ਦਿੰਦਾ ਹੈ। ਇਹ ਡਾਟਾ ਆਮ ਲੋਕਾਂ ਨੂੰ ਵਾਤਾਵਰਣ ਦੀ ਮੌਜੂਦਾ ਸਥਿਤੀ ਬਾਰੇ ਸੂਚਿਤ ਕਰਦਾ ਹੈ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹੈ। ਰੀਅਲ ਟਾਈਮ ਏਅਰ ਅਤੇ ਮੌਸਮ ਜਾਣਕਾਰੀ ਤੋਂ ਇਲਾਵਾ, ਇਹ ਏ.ਕਿਊ.ਆਈ (AQI) ਡਿਸਪਲੇ ਸਿਸਟਮ ਸਕਰੀਨ ਦੇ ਹੇਠਾਂ ਨਿਊਜ਼ ਟਿਕਰ ਰਾਹੀਂ ਕਾਲਜ ਦੀਆਂ ਤਾਜ਼ਾ ਉਪਲਬਧੀਆਂ, ਘੋਸ਼ਣਾਵਾਂ ਅਤੇ ਹੋਰ ਮਹੱਤਵਪੂਰਨ ਅੱਪਡੇਟਸ ਵੀ ਦਿਖਾਂਦਾ ਹੈ। ਇਹ ਪ੍ਰੋਜੈਕਟ ਇੱਕ ਪਾਸੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਂਦਾ ਹੈ ਤੇ ਦੂਜੇ ਪਾਸੇ ਕਾਲਜ ਲਈ ਇੱਕ ਡਿਜੀਟਲ ਜਾਣਕਾਰੀ ਬੋਰਡ ਵਜੋਂ ਵੀ ਕੰਮ ਕਰਦਾ ਹੈ। ਇਸ ਪ੍ਰੋਜੈਕਟ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਿੱਜੀ ਦਿਲਚਸਪੀ ਲਈ ਅਤੇ ਡਿਸਪਲੇ ਸਕ੍ਰੀਨ ਦਾ ਦਾਨ ਵੀ ਕੀਤਾ। ਇਸ ਪ੍ਰੋਜੈਕਟ ਦਾ ਉਦਘਾਟਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਇਸ ਉਪਲੰਬਧੀ ਦੀ ਭਾਰੀ ਸਰਾਹਨਾ ਕੀਤੀ ਅਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਉਦਘਾਟਨ ਸਮੇਂ ਡਾ. ਸੰਜੇ ਬੰਸਲ (ਐਚ.ਓ.ਡੀ., ਡੀ. ਫਾਰਮੇਸੀ ਵਿਭਾਗ), ਡਾ. ਰਾਜੀਵ ਭਾਟੀਆ (ਐਚ.ਓ.ਡੀ., ਸਿਵਲ ਇੰਜੀਨੀਅਰਿੰਗ ਵਿਭਾਗ), ਮੰਜੂ ਮੰਚੰਦਾ (ਇੰਚਾਰਜ, ਅਪਲਾਈਡ ਸਾਇੰਸ ਵਿਭਾਗ), ਰਿਚਾ ਅਰੋੜਾ (ਇੰਚਾਰਜ, ਮਕੈਨਿਕਲ ਇੰਜੀਨੀਅਰਿੰਗ ਵਿਭਾਗ), ਪ੍ਰਿੰਸ਼ ਮਦਾਨ (ਇੰਚਾਰਜ, ਈ.ਸੀ.ਈ ਅਤੇ ਸੀ.ਐੱਸ.ਈ. ਵਿਭਾਗ), ਸੁਧਾਂਸੂ ਨਗਪਾਲ (ਇੰਚਾਰਜ, ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ), ਸ. ਤਰਲੋਕ ਸਿੰਘ (ਸੁਪਰਡੈਂਡੈਂਟ, ਵਰਕਸ਼ਾਪ,, ਮਨੀਸ਼ ਸਚਦੇਵਾ (ਲੈਕਚਰਾਰ, ਈ.ਸੀ.ਈ ਵਿਭਾਗ) ਅਤੇ ਮਾਨਵ ਭੱਲਾ (ਲੈਕਚਰਾਰ, ਈ.ਸੀ.ਈ ਵਿਭਾਗ) ਹਾਜ਼ਿਰ ਸਨ|