Home Religious ਜਲੰਧਰ ਵਿਖੇ ਗੁਰਦਵਾਰਾ ਦੀਵਾਨ ਅਸਥਾਨ ਵਿੱਚ ਮਨਾਇਆ ਗਿਆ 6 ਜੂਨ ਦਾ ਸ਼ਹਾਦਤ... Religious ਜਲੰਧਰ ਵਿਖੇ ਗੁਰਦਵਾਰਾ ਦੀਵਾਨ ਅਸਥਾਨ ਵਿੱਚ ਮਨਾਇਆ ਗਿਆ 6 ਜੂਨ ਦਾ ਸ਼ਹਾਦਤ ਦਿਹਾੜਾ By News Desk - June 6, 2025 Facebook Twitter Pinterest WhatsApp Email Print Telegram – ਹਰ ਸਿੱਖ ਆਪਣੇ ਲਾਸਾਨੀ ਇਤਿਹਾਸ ਨਾਲ ਜੁੜੇ… ਢੀਂਡਸਾ, ਬਿੱਟੂ ਬਿਊਰੋ: ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਜੂਨ 1984 ਦੇ ਸ਼ਹੀਦਾਂ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਂਵਾਲਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਰਦਾਸ ਅਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਰਦਾਸ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਹਰ ਸਿੱਖ ਨੌਜਵਾਨ ਆਪਣੇ ਲਾਸਾਨੀ ਸ਼ਹਾਦਤਾਂ ਭਰੇ ਇਤਿਹਾਸ ਨੂੰ ਯਾਦ ਕਰਕੇ ਗੁਰੂ ਘਰਾਂ ਨਾਲ ਜੁੜ ਕੇ ਸੇਵਾਵਾਂ ਨਿਭਾਵੇ ਅਤੇ ਕੌਮ ਦੀ ਚੜਦੀ ਕਲ੍ਹਾ ਲਈ ਕਾਰਜ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਕੌਮ ਲਈ ਆਪਾ ਵਾਰਨ ਵਾਲੀ ਸਿੱਖ ਕੌਮ ਨਾਲ ਸਰਕਾਰਾਂ ਦਾ ਵਿਤਕਰਾ ਨਿੰਦਾ ਯੋਗ ਹੈ। ਪ੍ਰਬੰਧਕਾਂ ਨੇ ਆਈਆਂ ਸੰਗਤਾਂ ਅਤੇ ਸੇਵਾ ਕਰਨ ਵਾਲੇ ਪ੍ਰੀਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਅਮਰਜੀਤ ਸਿੰਘ ਬਰਮੀ, ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ, ਦਵਿੰਦਰ ਸਿੰਘ ਰਹੇਜਾ, ਪਰਮਜੀਤ ਸਿੰਘ ਦਸਮੇਸ਼ ਨਗਰ, ਬਲਜੀਤ ਸਿੰਘ ਨਿਹੰਗ ਜਥੇਬੰਦੀਆਂ ਵਲੋਂ, ਦਵਿੰਦਰ ਸਿੰਘ ਰਿਆਤ, ਚਰਨਜੀਤ ਸਿੰਘ ਮਿੰਟਾ, ਗੁਰਜੀਤ ਸਿੰਘ ਪੋਪਲੀ, ਸੁਖਵਿੰਦਰ ਸਿੰਘ ਮੱਕੜ, ਦਵਿੰਦਰ ਸਿੰਘ ਸੈਂਟਰਲ ਟਾਊਨ, ਬਾਬਾ ਜਸਵਿੰਦਰ ਸਿੰਘ, ਹਰਜੀਤ ਸਿੰਘ ਬਾਬਾ, ਕੁਲਵਿੰਦਰ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਧਾਮੀ, ਗੁਰਜੀਤ ਸਿੰਘ ਟੱਕਰ, ਤੇਜਵੀਰ ਸਿੰਘ ਬਾਂਸਲ, ਦਿਲਬਾਗ ਸਿੰਘ, ਸ਼ਿਵਦਰਸ਼ਨ ਸਿੰਘ, ਨਵਦੀਪ ਸਿੰਘ ਗੁਲਾਟੀ, ਬਾਵਾ ਗਾਬਾ, ਅਕਸ਼ੈ ਗੁਪਤਾ, ਅੰਕਿਤ ਸ਼ਰਮਾ, ਇਸ਼ੂ ਕਾਲੜਾ, ਰਾਘਵ ਗੁਪਤਾ, ਮਾਧਵ ਕਾਲੀਆ, ਗਗਨ ਰੇਣੂ, ਕਰਮਜੋਤ ਸਿੰਘ, ਹਰਮਨ ਸਿੰਘ, ਗੁਰਨੀਤ ਸਿੰਘ, ਜੇਹਜੋਤ ਸਿੰਘ, ਪਰਮਿੰਦਰ ਸਿੰਘ, ਅਨਮੋਲ ਸਿੰਘ, ਭਵਜੋਤ ਸਿੰਘ, ਗਗਨ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਜਸਦੀਪ ਸਿੰਘ, ਜਹਿਜੋਤ ਸਿੰਘ, ਭਵਰਾਜ ਸਿੰਘ, ਦਿਮੰਤਜੀਤ ਸਿੰਘ, ਪ੍ਰਭਗੁਣ ਸਿੰਘ ਅਤੇ ਜਸਕੀਰਤ ਸਿੰਘ ਜੱਸੀ ਆਦਿ ਸ਼ਾਮਿਲ ਸਨ।