Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਇੰਟਰ-ਪੋਲੀਟੈਕਨਿਕ ਟੈਕ- ਫੈਸਟ ਵਿੱਚ ਜਿੱਤੇ 8 ਐਵਾਰਡ...

ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਇੰਟਰ-ਪੋਲੀਟੈਕਨਿਕ ਟੈਕ- ਫੈਸਟ ਵਿੱਚ ਜਿੱਤੇ 8 ਐਵਾਰਡ ਅਤੇ ਨਕਦ ਇਨਾਮ

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਅੰਮ੍ਰਿਤਸਰ ਵਿਖੇ ਹੋਏ ਪੀ. ਟੀ. ਆਈ. ਐਸ. ਰਾਜ ਪੱਧਰ ਟੈਂਕ-ਫੈਸਟ-2005 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਅਵਾਰਡ ਜਿੱਤੇ ।ਵਿਦਿਆਰਥੀਆਂ ਦੇ ਨਾਲ ਵਿਕਮਜੀਤ ਸਿੰਘ (ਲੈਕਚਰਾਰ, ਇਲੈਕਟ੍ਰੀਕਲ), ਰੋਹਿਤ ਕੁਮਾਰ (ਲੈਕਚਰਾਰ, ਮਕੈਨੀਕਲ), ਪ੍ਰੀਤ ਕੰਵਲ (ਲੈਕਚਰਾਰ, ਈ. ਸੀ. ਈ.) ਅਤੇ ਨਵਮ
(ਲੈਕਚਰਾਰ, ਸੀ.ਐਸ.ਈ. ਸਨ। ਇਸ ਇਵੈਂਟ ਵਿੱਚ 2 ਵਰਗ ਸਨ: ਪ੍ਰੋਜੈਕਟ ਡਿਸਪਲੇ ਅਤੇ ਪਏ ਪ ਟੀ ਵਰਗ – ਪੀ. ਪੀ. ਟੀ ਵਿੱਚ ਈ. ਸੀ. ਈ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 5000/- ਰੁਪਏ, ਕੰਪਿਊਟਰ (ਹਾਰਡਵੇਅਰ) ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 5000/- ਰੁਪਏ, ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ 2000/- ਰੁਪਏ ਅਤੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ 2000/- ਰੁਪਏ
ਦਾ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰੋਜੈਕਟ ਡਿਸਪਲੇ ਵਿੱਚ ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 5000- ਰੁਪਏ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ 2000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾਂ ਅਪਲਾਇਡ ਸਾਇ ਵਿਭਾਗ ਨੇ ਪ੍ਰੋਜੈਕਟ ਡਿਸਪਲੇ ਵਿੱਚ ਪਹਿਲਾ ਸਥਾਨ ਅਤੇ ਪੀ.ਪੀ.ਟੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਪਰ ਇਹ ਮੁਕਾਬਲਾ ਨਕਦ ਇਨਾਮ ਦੀ ਕੈਟਾਗਰੀ ਵਿੱਚ ਸ਼ਾਮਿਲ ਨਹੀਂ ਸੀ।ਇਥੇ ਇਹ ਵੀ ਦਸਣਯੋਗ ਹੈ ਕਿ ਪੂਰੇ ਰਾਜ ਦੇ ਵੱਖ- ਵੱਖ 40 ਬਹੁਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ 8 ਐਵਾਰਡ ਹਾਸਲ ਕਰਕੇ ਤੇ ਕੁਲ ਮਿਲਾ ਕੇ 22000/- ਕੇਸ਼ ਇਨਾਮ ਜਿੱਤ ਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ। ਇਸ ਵਾਰ ਕਿਸੇ ਵੀ ਕਾਲਜ ਨੂੰ ਓਵਰਆਲ ਟਰਾਫੀ ਨਹੀਂ ਦਿੱਤੀ
ਗਈ ਪਰ ਮੋਹਰਚੰਦ ਪੋਲੀਟੈਕਨਿਕ ਨੇ ਇਹ ਟਰਾਫੀ 9 ਵਾਰ ਜਿੱਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ, ਸਮੁੱਚੇ ਵਿਭਾਗ ਮੁਖੀ, ਟੀਚਰ ਇੰਚਾਰਜ ਸਾਹਿਬਾਣ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰ੍ਹਾਂ ਕਾਮਯਾਬੀ ਹਾਸਿਲ ਕਰਨ ਲਈ ਉਤਸਾਹਿਤ ਕੀਤਾ।