






ਬਿਯੂਰੋ-ਪੰਜਾਬ ਦੇ ਸਪੋਰਸ ਸੈਕਟਰੀ ਵਰੁਣ ਰੂਜਮ (ਆਈ. ਏ. ਐਸ.) ਦੇ ਜਲੰਧਰ ਵਿਖੇ ਹੋ ਰਹੀ ਹਾਕੀ ਦੀ ਨੌਵੀਂ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਪਹੁੰਚਣ ‘ਤੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਰਣਬੀਰ ਸਿੰਘ ਰਾਣਾ ਟੁੱਟ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਭਾਪਾ ਨੇ ਦੱਸਿਆ ਕਿ ਹਾਕੀ ਦੀ ਏਸ਼ੀਅਨ ਚੈਂਪੀਅਨਸ਼ਿਪ ਨੂੰ ਵਧੀਆ ਤੇ ਸ਼ਾਨਦਾਰ ਢੰਗ ਨਾਲ ਕਰਵਾਉਣ ਲਈ ਵਰੁਣ ਰੂਜਮ ਤੇ ਹਾਕੀ ਪੰਜਾਬ ਦੀ ਸਾਰੀ ਟੀਮ ਰਲ ਕੇ ਵਧੀਆ ਕੰਮ ਕਰ ਰਹੀ ਹੈ। ਭਾਪਾ ਨੇ ਦੱਸਿਆ ਕਿ ਵਰੁਣ ਰੂਜਮ ਦਾ ਜਲੰਧਰ ਨਾਲ ਬਹੁਤ ਪਿਆਰ ਹੈ। ਉਹ ਇਥੋਂ ਦੇ 3 ਸਾਲ ਡਿਪਟੀ ਕਮਿਸ਼ਨਰ ਰਹੇ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਰਹੇ। ਉਹ ਖੁਦ ਕ੍ਰਿਕਟ ਤੇ ਗੋਲਫ਼ ਦੇ ਚੰਗੇ ਖਿਡਾਰੀ ਹਨ ਤੇ ਉਨ੍ਹਾਂ ਨੇ ਜਲੰਧਰ ਰਹਿੰਦਿਆਂ ਖੇਡਾਂ ਦੇ ਵਿਕਾਸ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ। ਇਸ ਮੌਕੇ ਸੁਰਿੰਦਰ ਸਿੰਘ ਭਾਪਾ ਤੇ ਰਣਬੀਰ ਸਿੰਘ ਰਾਣਾ ਟੁੱਟ ਨੇ ਵਰੁਣ ਰੂਜਮ ਨੂੰ ਹਾਕੀ ਦੀ ਸਟਿੱਕ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ।









