Home Punjab ਜਲੰਧਰ: ਕੌਂਸਲਰ ਹੈਪੀ ਨੇ ਬੂਟਾ ਪਿੰਡ ਵਿਖੇ ਨਵੀਂ ਬਣੀ ਧਰਮਸ਼ਾਲਾ ਦਾ ਕੀਤਾ...

ਜਲੰਧਰ: ਕੌਂਸਲਰ ਹੈਪੀ ਨੇ ਬੂਟਾ ਪਿੰਡ ਵਿਖੇ ਨਵੀਂ ਬਣੀ ਧਰਮਸ਼ਾਲਾ ਦਾ ਕੀਤਾ ਦੌਰਾ, ਕਿਹਾ – ਜਲਦ ਲੈ ਕੇ ਦੇਵਾਂਗੀ 2 ਲੱਖ ਰੁਪਏ ਦੀ ਗ੍ਰਾਂਟ, ਪੜ੍ਹੋ ਤੇ ਦੇਖੋ

ਬਿਊਰੋ (ਗੋਲਮਾਲ ਨਿਊਜ਼) – ਜਲੰਧਰ ਦੇ ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਵਲੋਂ ਅੱਜ ਬੂਟਾ ਪਿੰਡ ਵਿਖੇ ਭੈਣਾਂ ਤੇ ਮਾਤਾਵਾਂ ਵਲੋਂ ਆਪਸੀ ਸਹਿਯੋਗ ਨਾਲ ਤਿਆਰ ਕੀਤੀ ਗਈ ਧਰਮਸ਼ਾਲਾ ਦੀ ਦੌਰਾ ਕੀਤਾ ਗਿਆ। ਇਸ ਮੌਕੇ ਕੌਂਸਲਰ ਹੈਪੀ ਨੇ ਹਾਜ਼ਰ ਸਮੂਹ ਭੈਣਾਂ ਅਤੇ ਮਾਤਾਵਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਸੀਂ ਸਾਰੀਆਂ ਨੇ ਮਿਲ ਕੇ ਜੋ ਇਹ ਕਾਰਜ ਆਰੰਭਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ। ਇਸ ਧਰਮਸ਼ਾਲਾ ਦੇ ਬਣਨ ਨਾਲ ਸਾਰੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਲੋੜਵੰਦ ਲੋਕ ਜੋ ਕਿ ਆਪਣੇ ਛੋਟੇ-ਛੋਟੇ ਕਾਰਜ ਕਰਨ ਲਈ ਵੀ ਅਸਮਰੱਥ ਹੁੰਦੇ ਹਨ ਉਨ੍ਹਾਂ ਲਈ ਇਹ ਧਰਮਸ਼ਾਲਾ ਵੱਡਾ ਸਹਿਯੋਗ ਸਾਬਿਤ ਹੋਵੇਗੀ। ਹੈਪੀ ਨੇ ਇਹ ਭਰੋਸਾ ਦਿੱਤਾ ਕਿ ਉਹ ਹਲਕਾ ਵਿਧਾਇਕ ਉਲੰਪੀਅਨ ਪਰਗਟ ਸਿੰਘ ਤੋਂ ਉਨ੍ਹਾਂ ਦੇ ਫੰਡ ਵਿਚੋਂ 2 ਲੱਖ ਰੁਪਏ ਦੀ ਗ੍ਰਾਂਟ ਇਸ ਧਰਮਸ਼ਾਲਾ ਲਈ ਲੈ ਕੇ ਦੇਣਗੇ ਤਾਂ ਜੋ ਇਸ ਧਰਮਸ਼ਾਲਾ ਨੂੰ ਹੋਰ ਵੀ ਸੋਹਣਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਆਪਣੀਆਂ ਭੈਣਾਂ ਦੇ ਨਾਲ ਹਨ ਤੇ ਉਹ ਹਰ ਪ੍ਰਕਾਰ ਦਾ ਸਹਿਯੋਗ ਕਰਦੇ ਰਹਿਣਗੇ।