Home Punjab ਜਲੰਧਰ: ਗੁਰੂ ਤੇਗ ਬਹਾਦਰ ਚੌਕ ਤੋਂ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਬਣਾਈ...

ਜਲੰਧਰ: ਗੁਰੂ ਤੇਗ ਬਹਾਦਰ ਚੌਕ ਤੋਂ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਬਣਾਈ ਜਾਵੇ-ਕੌਂਸਲਰ ਹੈਪੀ

ਹੈਪੀ ਨੇ ਸਿਲਵਰ ਅਪਾਰਟਮੈਂਟ ਦੀ ਸੜਕ ਬਣਾਉਣ ਦੀ ਵੀ ਕੀਤੀ ਮੰਗ

ਬਿਯੂਰੋ-ਨਗਰ ਨਿਗਮ ‘ਚ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਅਤੇ ਵਾਰਡ ਨੰਬਰ 35 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਦੁਬਾਰਾ ਇਕ ਪੱਤਰ ਲਿਖਿਆ ਹੈ। ਕੌਂਸਲਰ ਹੈਪੀ ਨੇ ਪੱਤਰ ਰਾਹੀਂ ਇਹ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਚੌਕ ਤੋਂ ਲੈ ਕੇ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਤੋਂ ਜਲਦ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਹੈ ਤੇ ਇਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਹੈਪੀ ਨੇ ਆਪਣੇ ਵਾਰਡ ‘ਚ ਪੈਂਦੇ ਇਲਾਕੇ ਸਿਲਵਰ ਅਪਾਰਟਮੈਂਟ ਦੀ ਸੜਕ ਬਣਾਉਣ ਦੀ ਵੀ ਮੇਅਰ ਕੋਲ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਸੜਕਾਂ ਨਾ ਬਣਨ ਅਤੇ ਸਟ੍ਰੀਟ ਲਾਈਟਾਂ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।