Home Sports ਹਾਕੀ ਟੀਮ ਲਈ ਪੰਜਾਬ ਦੇ ਚਾਰ ਖਿਡਾਰੀਆਂ ਦੀ ਚੋਣ ‘ਤੇ ਭਾਪਾ ਨੇ... Sports ਹਾਕੀ ਟੀਮ ਲਈ ਪੰਜਾਬ ਦੇ ਚਾਰ ਖਿਡਾਰੀਆਂ ਦੀ ਚੋਣ ‘ਤੇ ਭਾਪਾ ਨੇ ਪ੍ਰਧਾਨ ਨੀਤਿਨ ਕੋਹਲੀ ਨੂੰ ਦਿੱਤੀ ਵਧਾਈ By News Desk - August 12, 2026 Facebook Twitter Pinterest WhatsApp Email Print Telegram ਚੁਣੇ ਗਏ 4 ਖਿਡਾਰੀਆਂ ‘ਚੋਂ 3 ਜਲੰਧਰ ਨਾਲ ਸੰਬੰਧਿਤ : ਸੁਰਿੰਦਰ ਭਾਪਾ ਬਿਊਰੋ (ਗੋਲਨਾਲ ਨਿਊਜ਼) – ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਅੱਜ ਜੂਨੀਅਰ ਭਾਰਤੀ ਹਾਕੀ ਟੀਮ ‘ਚ ਪੰਜਾਬ ਦੇ ਚਾਰ ਖਿਡਾਰੀਆਂ ਦੀ ਚੋਣ ‘ਤੇ ਹਾਕੀ ਪੰਜਾਬ ਦੇ ਪ੍ਰਧਾਨ ਨੀਤਿਨ ਕਹਲੀ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਕੋਹਲੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਸੁਰਿੰਦਰ ਭਾਪਾ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 4 ਪਿਡਾਰੀਆਂ ਨੇ ਜੂਨੀਅਰ ਟੀਮ ਵਿਚ ਜਗ੍ਹਾ ਬਣਾਈ ਹੈ ਅਤੇ ਇਸ ਵਿਚੋਂ 3 ਖਿਡਾਰੀ ਜਲੰਧਰ ਨਾਲ ਸੰਬੰਧਿਤ ਹਨ। ਚੁਣੇ ਗਏ ਖਿਡਾਰੀਆਂ ਦੇ ਨਾਂਅ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਪੁਸਰੋਪੁਰ), ਲਵਨਰ ਸਿੰਘ (ਪੀ. ਏ. ਪੀ. ਜਲੰਧਰ) ਅਤੇ ਗੁਰਸੇਵਕ ਸਿੰਘ (ਰਾਉਂਡ ਗਲਾਸ ਅਕੈਡਮੀ) ਹਨ। ਦੱਸਣਯੋਗ ਹੈ ਕਿ 30 ਅਗਸਤ ਤੋਂ 13 ਸਤੰਬਰ ਤਕ ਚੀਨ ਵਿਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ (ਲੜਕੇ ਅਤੇ ਲੜਕੀਆਂ) ਵਿਚ ਭਾਰਤੀ ਹਾਕੀ ਟੀਮਾਂ ਭਾਗ ਲੈ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਵੀ ਪੰਜਾਬ ਦੀ ਇਕ ਖਿਡਾਰਨ ਸੁਖਵੀਰ ਕੌਰ (ਬਠਿੰਡਾ) ਦੀ ਵੀ ਚੋਣ ਕੀਤੀ ਗਈ ਹੈ। ਇਸ ਮੌਕੇ ਸੁਰਿੰਦਰ ਭਾਪਾ ਨੇ ਕਿਹਾ ਕਿ ਹਾਕੀ ਪੰਜਾਬ ਪ੍ਰਧਾਨ ਨੀਤਿਨ ਕਹਲੀ ਦੀ ਅਗਵਾਈ ਹੇਠ ਵਧੀਆ ਕਾਰਜ ਕਰ ਰਹੀ ਹੈ ਤੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਵਧੀਆ ਮੇਰੀ ਪ੍ਰਦਾਨ ਕੀਤੇ ਜਾ ਰਹੇ ਹਨ।