Home Punjab ਜਲੰਧਰ : ਜਲਦ ਬੁਲਾਈ ਜਾਵੇ ਨਿਗਮ ਹਾਊਸ ਦੀ ਮੀਟਿੰਗ – ਕੌਂਸਲਰ ਹਰਸ਼ਰਨ...

ਜਲੰਧਰ : ਜਲਦ ਬੁਲਾਈ ਜਾਵੇ ਨਿਗਮ ਹਾਊਸ ਦੀ ਮੀਟਿੰਗ – ਕੌਂਸਲਰ ਹਰਸ਼ਰਨ ਕੌਰ ਹੈਪੀ

ਬਿਊਰੋ: ਵਾਰਡ ਨੰਬਰ 35 ਦੀ ਕੌਂਸਲਰ ਅਤੇ ਨਗਰ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਨਿਗਮ ਹਾਊਸ ਦੀ ਮੀਟਿੰਗ ਬੁਲਾਉਣ। ਕੌਂਸਲਰ ਹੈਪੀ ਨੇ ਕਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੇਅਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਨਿਗਮ ਹਾਊਸ ਦੀ ਮੀਟਿੰਗ ਜਲਦ ਤੋਂ ਜਲਦ ਬਲਾਉਣ ਤਾਂ ਜੋ ਵਾਰਡ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਨਿਗਮ ਅੱਗੇ ਪੇਸ਼ ਕੀਤਾ ਜਾ ਸਕੇ। ਹੈਪੀ ਨੇ ਕਿਹਾ ਕਿ ਵਾਰਡ ਦੇ ਕਈ ਐਸੇ ਕੰਮ ਨੇ ਜੋ ਅਜੇ ਤੱਕ ਅਧੂਰੇ ਪਏ ਹਨ ਤੇ ਨਿਗਮ ਹਾਊਸ ਦੀ ਮੀਟਿੰਗ ‘ਚ ਵਿਚਾਰੇ ਜਾਣ ਵਾਲੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਵਾਰਡ ਅੰਦਰ ਕੁੜੇ ਅਤੇ ਸਾਫ਼ ਸਫ਼ਾਈ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ, ਜਿਸ ਦਾ ਜਲਦ ਤੋਂ ਜਲਦ ਢੁੱਕਵਾਂ ਹੱਲ ਕੀਤਾ ਜਾਵੇ। ਹੈਪੀ ਨੇ ਕਿਹਾ ਹੈ ਕਿ ਬਰਸਾਤਾਂ ਕਾਰਨ ਕਾਫ਼ੀ ਸਿਵਰੇਜ ਬੰਦ ਪਏ ਹਨ ਤੇ ਉਨ੍ਹਾਂ ਦੀ ਸਫ਼ਾਈ ਕਰਵਾਉਣ ਲਈ ਸਫ਼ਾਈ ਸੇਵਕਾਂ ਦੀ ਵੱਡੀ ਕੰਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਾਰਡ ਸ਼ਹਿਰ ਦਾ ਮੇਨ ਵਾਰਡ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਸਿਵਰੇਜਾਂ ਦੀ ਸਫ਼ਾਈ ਲਈ ਚੱਲ ਰਹੀ ਕਰਮਚਾਰੀਆਂ ਦੀ ਘਾਟ ਜਲਦ ਪੂਰੀ ਕੀਤੀ ਜਾਵੇ।