Home Sports ਸੁਰਿੰਦਰ ਭਾਪਾ ਤੇ ਕੌਂਸਲਰ ਹੈਪੀ ਵੱਲੋਂ ਉਲੰਪੀਅਨ ਸਿਮਰਨਜੀਤ ਸਿੰਘ (ਪੀ.ਸੀ.ਐੱਸ.) ਦਾ ਆਪਣੇ... Sports ਸੁਰਿੰਦਰ ਭਾਪਾ ਤੇ ਕੌਂਸਲਰ ਹੈਪੀ ਵੱਲੋਂ ਉਲੰਪੀਅਨ ਸਿਮਰਨਜੀਤ ਸਿੰਘ (ਪੀ.ਸੀ.ਐੱਸ.) ਦਾ ਆਪਣੇ ਗ੍ਰਹਿ ਪਹੁੰਚਣ ‘ਤੇ ਸ਼ਾਨਦਾਰ ਸਵਾਗਤ By News Desk - June 7, 2026 Facebook Twitter Pinterest WhatsApp Email Print Telegram ਸਿਮਰਨਜੀਤ ਸਿੰਘ ਬਤੌਰ ਐਸ. ਡੀ. ਐਮ. ਇਕ ਵਧੀਆ ਪ੍ਰਸ਼ਾਸਨਿਕ ਅਧਿਕਾਰੀ ਸਾਬਿਤ ਹੋਵੇਗਾ-ਸੁਰਿੰਦਰ ਭਾਪਾ, ਹੈਪੀ ਬਿਊਰੋ-ਟੋਕੀਓ ਉਲੰਪਿਕ ਦੇ ਬ੍ਰਾਊਨ ਮੈਡਲ ਜੇਤੂ ਉਲੰਪੀਅਨ ਸਿਮਰਨਜੀਤ ਸਿੰਘ (ਪੀ.ਸੀ.ਐੱਸ.) ਜਿਨ੍ਹਾਂ ਦੀ ਨਕੋਦਰ ਵਿਖੇ ਬਤੌਰ ਐਸ. ਡੀ. ਐਮ. ਵਜੋਂ ਨਿਯੁਕਤੀ ਹੋਈ ਹੈ, ਦਾ ਉੱਘੇ ਖੇਡ ਪ੍ਰੋਮਟਰ ਸੁਰਿੰਦਰ ਸਿੰਘ ਭਾਪਾ ਤੇ ਉਨ੍ਹਾਂ ਦੀ ਧਰਮ ਪਤਨੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਆਪਣੇ ਗ੍ਰਹਿ ਵਿਖੇ ਆਉਣ ‘ਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਨੂੰ ਹਾਕੀ ਸਟਿੱਕ ਭੇਂਟ ਕਰਦਿਆਂ ਸੁਰਿੰਦਰ ਭਾਪਾ ਤੇ ਕੌਂਸਲਰ ਹੈਪੀ ਨੇ ਕਿਹਾ ਕਿ ਸਿਮਰਨਜੀਤ ਨੇ ਜਿਵੇਂ ਆਪਣੀ ਵਧੀਆ ਹਾਕੀ ਖੇਡ ਰਾਹੀਂ ਭਾਰਤ ਦਾ ਨਾਂਅ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਉਹ ਆਪਣੀਆਂ ਵਧੀਆ ਸੇਵਾਵਾਂ ਰਾਹੀਂ ਇਕ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਵੀ ਆਪਣਾ ਨਾਂਅ ਚਮਕਾਉਣਗੇ। ਭਾਪਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ ਵੱਲੋਂ ਖੇਡਦਿਆਂ ਹਾਕੀ ਵਿਚ ਆਪਣਾ ਨਾਂਅ ਖ਼ੂਬ ਰੌਸ਼ਨ ਕੀਤਾ ਹੈ ਤੇ ਹੁਣ ਉਸ ਦੀ ਨਕੋਦਰ ਵਿਖੇ ਬਤੌਰ ਐਸ. ਡੀ. ਐਮ. ਨਿਯੁਕਤੀ ਹੋਈ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਆਪਣੀਆਂ ਸੇਵਾਵਾਂ ਨਾਲ ਇਕ ਵਧੀਆ ਤੇ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀ ਸਾਬਿਤ ਹੋਵੇਗਾ।