




ਬਿਊਰੋ: ਪੰਜਾਬ ਵਿੱਚ ਜੋ ਬੰਬ ਧਮਾਕੇ ਹੋ ਰਹੇ ਹਨ ਉਸ ਦੇ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਵਾਬ ਦੇਹੀ ਅਤੇ ਜ਼ਿੰਮੇਵਾਰੀ ਤੋ ਭੱਜ ਰਹੇ ਹਨ ਅਤੇ ਬਿਆਨਬਾਜੀ ਕਰ ਰਹੇ ਹਨ ਕਿ ਇਹ ਕੇਂਦਰ ਦੀ ਸਰਕਾਰ ਕਰਵਾ ਰਹੀ ਹੈ ਕਿਉਕਿ ਭਗਵੰਤ ਮਾਨ ਕਹਿ ਰਹੇ ਹਨ ਜਿਸ ਰਾਜ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹੁੰਦੀਆਂ ਹਨ ਉਨਾਂ ਰਾਜਾਂ ਵਿੱਚ ਹਾਲਾਤ ਖ਼ਰਾਬ ਕਰਨ ਲਈ ਕੇਂਦਰ ਸਰਕਾਰ ਇਹੋ ਜਿਹੀਆ ਹਰਕਤਾਂ ਕਰਦੀ ਹੈ, ਉਧਰ ਪੰਜਾਬ ਦੇ ਡੀ ਜੀ ਪੀ ਬਿਆਨ ਦੇ ਰਹੇ ਹਨ ਇਹ ਆਈ ਐਸ ਆਈ ਕਰਵਾ ਰਹੀ ਹੈ, ਪਿਛਲੇ ਦਿਨੀ ਬੰਬ ਧਮਾਕੇ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਲੰਧਰ ਆਏ ਪਰ ਘਟਨਾ ਵਾਲੀ ਸਥਾਨ ਤੇ ਜਾਣਾ ਵੀ ਮੁਨਾਸਿਬ ਨਹੀ ਸਮਝਿਆ ਇੱਥੋ ਪਤਾ ਲਗਦਾ ਹੈ ਕਿ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿੰਨੀ ਫਿਕਰ ਹੈ ਇੱਥੋ ਪਤਾ ਲਗਦਾ ਹੈ, ਪੰਜਾਬ ਵਿੱਚ ਕਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਹੈ, ਪੰਜਾਬ ਵਿੱਚ ਜੰਗਲ ਰਾਜ ਹੈ, ਦਿਨ ਦਿਹਾੜੇ ਕਤਲ, ਗੋਲੀਬਾਰੀ, ਲੁੱਟਾ ਖੋਹਾਂ ਹੋ ਰਹੀਆਂ ਹਨ ਪਰ ਪੰਜਾਬ ਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ , ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀ ਹੈ ।
ਇਸ ਮੌਕੇ ਤੇ ਅਸ਼ਵਨ ਭੱਲਾ, ਹਨੀ ਜੋਸ਼ੀ, ਲੱਕੀ ਸੰਧੂ, ਰਵਿੰਦਰ ਲਾਡੀ, ਸੌਰਵ ਉੱਪਲ, ਦਵਿੰਦਰ ਬਿਲਗਾ, ਹਿੰਮਤ ਸੰਘਾ, ਸੁਰਿੰਦਰਜੀਤ ਭੋਗਪੁਰ, ਰਾਘਵ ਜੈਨ, ਹਰਮੀਤ ਸਿੰਘ ਬਲਾਕ ਪ੍ਰਧਾਨ, ਸ਼ੁਭਮ ਚਲਾਣਾ, ਗੁਰਸੇਵਕ ਸਿੰਘ, ਜਨਤਾ ਬਿਲਗਾ, ਮਨਜੀਤ ਸੰਘਾ, ਸਾਜਨ, ਪ੍ਰਭ , ਕੁਲਜਿੰਦਰ ਬਿਲਗਾ , ਅਮਿਤ ਨੂਰਮਹਿਲ, ਗੋਰਾ ਨੂਰਮਹਿਲ, ਪਿੰਦਾ ਫ਼ਤਿਹਪੁਰ, ਅਨਿਲ ਵਾਲੀਆ, ਹਰਜਿੰਦਰ, ਗੁਰਦੀਪ, ਹਰਸ਼ , ਹਰਪਾਲ ਸਿੰਘ ਸੰਧੂ , ਮੌਜੂਦ ਸਨ