




ਬਿਊਰੋ: ਵਾਰਡ ਨੰਬਰ 35 ਦੀ ਕੌਂਸਲਰ ਅਤੇ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਕੌਂਸਲਰ ਹਰਸ਼ਰਨ ਕੌਰ ਹੈਪੀ ਦੀ ਮਿਹਨਤ ਉਸ ਵੇਲੇ ਰੰਗ ਲਿਆਈ ਜਦੋਂ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਯਤਨਾਂ ਸਦਕਾ ਗੁਰੂ ਤੇਗ ਬਹਾਦਰ ਚੌਕ ਤੋਂ ਟੀ. ਪੁਆਇੰਟ ਤੱਕ ਟੁੱਟੀ ਸੜਕ ਨੂੰ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ। ਪਾਈਪ ਲਾਈਨ ਪਾਉਣ ਕਰਕੇ ਇਸ ਸੜਕ ਤੋੜੀ ਗਈ ਸੀ ਤੇ ਇਸ ਨੂੰ ਬਣਾਉਣ ਦਾ ਕੰਮ ਲਟਕਿਆ ਪਿਆ ਸੀ। ਪਰ ਕੌਂਸਲਰ ਹੈਪੀ ਨੇ ਲਗਾਤਾਰ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾ ਲਿਆ। ਇਸ ਮੌਕੇ ਹੈਪੀ ਨੇ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਤੇ ਹੋਰ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੀ ਇਸ ਸੜਕ ਨੂੰ ਬਣਾਉਣ ਦੀ ਮੰਗ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਕਰਦਿਆਂ ਇਸ ਸੜਕ ਨੂੰ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਜਿੱਥੇ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਉੱਥੇ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਆ ਰਹੀ ਵੱਡੀ ਪ੍ਰੇਸ਼ਾਨੀ ਤੋਂ ਵੀ ਛੁਟਕਾਰਾ ਮਿਲੇਗਾ।
