Home Entertainment ਜਲੰਧਰ: DC ਵਰਜੀਤ ਵਾਲੀਆ ਦਾ ਮਾਡਲ ਟਾਊਨ ਸ਼ੋਪਕੀਪਰ ਐਸੋਸੀਏਸ਼ਨ ਵਲੋਂ ਨਿਘਾ ਸਵਾਗਤ,... Entertainment ਜਲੰਧਰ: DC ਵਰਜੀਤ ਵਾਲੀਆ ਦਾ ਮਾਡਲ ਟਾਊਨ ਸ਼ੋਪਕੀਪਰ ਐਸੋਸੀਏਸ਼ਨ ਵਲੋਂ ਨਿਘਾ ਸਵਾਗਤ, ਪੜ੍ਹੋ ਤੇ ਦੇਖੋ By News Desk - April 16, 2026 Facebook Twitter Pinterest WhatsApp Email Print Telegram ਬਿਊਰੋ: ਮਾਡਲ ਟਾਊਨ ਸ਼ੋਪਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਲੰਧਰ ਦੇ ਨਵੇਂ ਨਿਯੁਕਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ (ਆਈ.ਏ.ਐਸ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਦੀ ਅਗਵਾਈ ਹੇਠ ਸਾਰੀ ਟੀਮ ਹਾਜ਼ਰ ਰਹੀ, ਜਿਸ ਵਿੱਚ ਚੇਅਰਮੈਨ ਲਖਬੀਰ ਸਿੰਘ ਲਾਲੀ ਘੁੱਮਨ, ਵਾਈਸ ਚੇਅਰਮੈਨ ਸੁਖਬੀਰ ਸਿੰਘ ਸੁਖੀ, ਵਾਈਸ ਪ੍ਰੇਜ਼ੀਡੈਂਟ ਰਮੇਸ਼ ਲੱਖਨਪਾਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਨੰਦਰਾ, ਕੈਸ਼ੀਅਰ ਸੁਰਿੰਦਰ ਪਾਲ ਸਿੰਘ ਢਿੰਗਰਾ, ਆਰਗਨਾਈਜ਼ਿੰਗ ਸੈਕਰਟਰੀ ਅਨੰਤਪ੍ਰੀਤ ਸਿੰਘ ਰੋਬਿਨ, ਜੋਇੰਟ ਕੈਸ਼ੀਅਰ ਦਿਵਜੋਤ ਸਿੰਘ, ਐਡਵਾਈਜ਼ਰ ਮਨੋਜ ਮੇਹਤਾ ਅਤੇ ਪੈਟਰਨਸ ਵਿਜੇ ਖੁਲਰ, ਜੀ.ਐਸ. ਨਾਗਪਾਲ, ਅਨਿਲ ਅਰੋੜਾ, ਭੁਪਿੰਦਰ ਸਿੰਘ ਪਿੰਦਾ, ਜਸਵੰਤ ਸਿੰਘ ਪਿੰਟੂ, ਏ.ਐਸ ਭਾਟੀਆ, ਡਾ. ਜਸਵਿੰਦਰ ਸਿੰਘ ਅਤੇ ਗੌਰਵ ਅਰੋੜਾ ਵੀ ਮਜੂਦ ਰਹੇ। ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਫੁੱਲਾਂ ਦਾ ਗੁਲਦੱਸਾ ਭੇਂਟ ਕਰਕੇ ਉਹਨਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਉੱਚੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਮੋਡਲ ਟਾਊਨ ਦੇ ਵਪਾਰੀਆਂ ਨਾਲ ਸੰਬੰਧਿਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ (ਆਈ.ਏ.ਐਸ) ਨੇ ਭਰੋਸਾ ਦਿਵਾਇਆ ਕਿ ਜਦੋਂ ਵੀ ਮਾਡਲ ਟਾਊਨ ਐਸੋਸੀਏਸ਼ਨ ਨੂੰ ਉਹਨਾਂ ਦੀ ਲੋੜ ਹੋਵੇਗੀ, ਉਹ ਹਮੇਸ਼ਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕਿਸੇ ਵੀ ਸਮੇਂ ਮੈਨੂੰ ਸੰਪਰਕ ਕੀਤਾ ਜਾ ਸਕਦਾ ਹੈ। ਰਾਜੀਵ ਦੁੱਗਲ ਪ੍ਰਧਾਨ ਨੇ ਡੀਸੀ ਸਾਹਿਬ ਨੂੰ ਦੱਸਿਆ ਕਿ ਮਾਡਲ ਟਾਊਨ ਐਸੋਸੀਏਸ਼ਨ 1-4-2025 ਤੋ ਨਵੀ ਬਣੀ ਹੈ ਅਤੇ ਐਸੋਸੀਏਸ਼ਨ ਨੇ ਮਾਡਲ ਟਾਊਨ ਦੇ ਵਿੱਚੋ ਪਹਿਲੇ ਮਾਡਲ ਟਾਊਨ ਨੂੰ ਮੰਗਲ ਵਾਲੇ ਵਾਲਿਆ ਲੋਕਾਂ ਤੋ ਨਿਰਜਾਤ ਦਿਲਵਾਇਆ ਅਤੇ ਮਾਰਕੀਟ ਨੂੰ ਹਰ ਰੋਜ਼ ਸਵੇਰੇ ਜੋ ਐਸੋਸੀਏਸ਼ਨ ਦੁਆਰਾ ਸਫ਼ਾਈ ਸੇਵਕ ਰੱਖੇ ਗਏ ਹਨ ਉਹਨਾਂ ਕੋਲੋਂ ਮਾਰਕੀਟ ਦੀ ਸਫਾਈ ਕਰਵਾਈ ਜਾਂਦੀ ਹੈ ਅਤੇ ਲਾਲੀ ਘੁੰਮਣ ਨੇ ਕਿਹਾ ਕੇ ਮਾਰਕੀਟ ਦੇ ਵਿੱਚ ਹਰ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਅਤੇ ਜੋ ਲੋਕ ਵਿਦੇਸ਼ਾ ਤੋ ਮਾਡਲ ਟਾਊਨ ਵਿੱਚ ਘੁੰਮਣ ਲਈ ਖਰੀਦਦਾਰੀ ਕਰਨ ਲਈ ਆਦੇ ਹਨ ਹੁਣ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ ਸੁਖਬੀਰ ਸਿੰਘ ਨੇ ਕਿਹਾ ਕਿ ਮਾਰਕੀਟ ਦੇ ਵਿੱਚ ਮਿਊਜ਼ਿਕ ਸਿਸਟਮ ਲਗਵਾਇਆ ਗਿਆ ਹੈ ਸਵੇਰੇ ਸਾਮ ਭਗਤੀ ਅਤੇ ਮਿਊਜ਼ਿਕ ਚੱਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਜਲੰਧਰ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਆਪਣੀ ਡਿਊਟੀ ਨਿਭਾਈ ਹੈ। ਜਲੰਧਰ ਸ਼ਹਿਰ ਦੇ ਵਿਕਾਸ ਅਤੇ ਭਲਾਈ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ।