Home Punjab ਕੌਂਸਲਰ ਹੈਪੀ ਨੇ ਵਾਰਡ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ Punjab ਕੌਂਸਲਰ ਹੈਪੀ ਨੇ ਵਾਰਡ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ By News Desk - April 12, 2026 Facebook Twitter Pinterest WhatsApp Email Print Telegram ਜੀ.ਟੀ.ਬੀ. ਚੌਕ ਤੋਂ ਟੀ-ਪੁਆਇੰਟ ਤੱਕ ਬਣ ਰਹੀ ਨਵੀਂ ਸੜਕ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਕੌਂਸਲਰ ਹੈਪੀ ਬਿਊਰੋ -ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਵੱਲੋਂ ਅੱਜ ਵਾਰਡ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਹੈਪੀ ਨੇ ਗੁਰੂ ਤੇਗ ਬਹਾਦਰ ਚੌਂਕ ਤੋਂ ਟੀ-ਪੁਆਇੰਟ ਤੱਕ, ਗੁਰੂ ਗੋਬਿੰਦ ਸਿੰਘ ਨਗਰ ਅਤੇ ਸਿਲਵਰ ਹਾਈਟਸ ਅਪਾਰਟਮੈਂਟ ਵਿਖੇ ਬਣ ਰਹੀਆਂ ਨਵੀਆਂ ਸੜਕਾਂ ਦਾ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹੈਪੀ ਨੇ ਕਿਹਾ ਕਿ ਉਹ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਵਾਰਡ ਦੀਆਂ ਟੁੱਟੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਦਾ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਚੌਕ ਤੋਂ ਟੀ-ਪੁਆਇੰਟ ਤੱਕ ਦੀ ਸੜਕ ਕਾਫ਼ੀ ਦੇਰ ਤੋਂ ਟੁੱਟੀ ਹੋਈ ਸੀ ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਸ ਸੜਕ ਦੇ ਬਨਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਹੈਪੀ ਨੇ ਕਿਹਾ ਕਿ ਵਾਰਡ ਦੀ ਸਾਫ਼-ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਬਾਕੀ ਰਹਿੰਦੇ ਕੰਮ ਵੀ ਜਲਦ ਤੋਂ ਜਲਦ ਕਰਵਾ ਦਿੱਤੇ ਜਾਣਗੇ।