Home Religious ਜਲੰਧਰ : 11 ਅਪ੍ਰੈਲ ਦੇ ਅੰਮ੍ਰਿਤ ਵੇਲੇ ਨਗਰ ਕੀਰਤਨ ਚ ਹੁੰਮ ਹੁਮਾਂ...

ਜਲੰਧਰ : 11 ਅਪ੍ਰੈਲ ਦੇ ਅੰਮ੍ਰਿਤ ਵੇਲੇ ਨਗਰ ਕੀਰਤਨ ਚ ਹੁੰਮ ਹੁਮਾਂ ਕੇ ਹਾਜਰੀਆਂ ਭਰਨਗੀਆਂ ਸੰਗਤਾਂ

ਸਿੱਖ ਸੰਘਰਸ਼ ਕਮੇਟੀ ਵਲੋਂ ਬਸਤੀ ਮਿੱਠੂ ਵਿਚ ਭਰਵੀਂ ਇਕੱਤਰਤਾ ਚ ਲਿਆ ਫੈਂਸਲਾ

ਨਗਰ ਕੀਰਤਨ ਨੂੰ ਅੰਮ੍ਰਿਤ ਵੇਲੇ ਸਜਾਉਣ ਦੀ ਕੀਤੀ ਗਈ ਸ਼ਲਾਘਾ

ਬਿਊਰੋ (ਗੋਲਮਾਲ ਨਿਊਜ਼) : ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਅੰਮ੍ਰਿਤ ਵੇਲਾ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੋ ਸਿੰਘ ਸਭਾਵਾਂ, ਧਾਰਮਿਕ, ਰਾਜਨੀਤਿਕ, ਵਪਾਰਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 11 ਅਪ੍ਰੈਲ ਦਿਨ ਸ਼ਨੀਵਾਰ ਅੰਮ੍ਰਿਤ ਵੇਲੇ ਸਵੇਰੇ 5 ਵਜੇ ਆਰੰਭ ਹੋਏਗਾ। ਜਿਸ ਦੀ ਇਕ ਮੀਟਿੰਗ ਬਸਤੀ ਮਿੱਠੂ ਵਿਖ਼ੇ ਵਿੱਕੀ ਸਿੰਘ ਖਾਲਸਾ, ਪ੍ਰਧਾਨ ਸਿੱਖ ਸੰਘਰਸ਼ ਕਮੇਟੀ, ਸੋਨੂੰ ਫਿਰੋਜ਼ਪੁਰੀਆ, ਕੌਂਸਲਰ ਮੁਕੇਸ਼ ਕੁਮਾਰ ਸੇਠੀ, ਅਤੇ ਗੁਰਨਾਮ ਸਿੰਘ ਦੀ ਅਗਵਾਈ ਵਿਚ ਹੋਈ ਜਿਸ ਵਿਚ ਸਿੱਖ ਸੰਘਰਸ਼ ਕਮੇਟੀ, ਬਸਤੀ ਮਿੱਠੂ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਦੇ ਅਹੁਦੇਦਾਰ ਸ਼ਾਮਿਲ ਹੋਏ। ਭਰਵੀਂ ਇਕੱਤਰਤਾ ਵਿਚ 11 ਅਪ੍ਰੈਲ ਦੇ ਅੰਮ੍ਰਿਤ ਵੇਲਾ ਨਗਰ ਕੀਰਤਨ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਪ੍ਰੀਵਾਰਾਂ ਸਹਿਤ ਸ਼ਾਮਲ ਹੋਣ ਦਾ ਫੈਂਸਲਾ ਜੈਕਾਰਿਆ ਦੀ ਗੂੰਜ ਵਿਚ ਲਿਆ ਗਿਆ ਅਤੇ ਨਗਰ ਕੀਰਤਨ ਨੂੰ ਅੰਮ੍ਰਿਤ ਵੇਲੇ ਸਜਾਉਣ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕੌਂਸਲਰ ਮੁਕੇਸ਼ ਸੇਠੀ ਅਤੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਸਾਰਿਆਂ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲਾ ਨਗਰ ਸਜਾਉਣੇ ਚਾਹੀਦੇ ਹਨ ਤਾਂ ਜੋ ਟ੍ਰੈਫ਼ਿਕ, ਵਪਾਰ ਅਤੇ ਆਮ ਜਨਤਾ ਨੂੰ ਤਕਲੀਫ ਨਾ ਹੋਵੇ। ਸਿੰਘ ਸਭਾਵਾਂ ਤੋ ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਿਆਤ, ਕੁਲਜੀਤ ਸਿੰਘ ਚਾਵਲਾ, ਤੇਜਵੀਰ ਸਿੰਘ ਬਾਂਸਲ, ਹਰਜੀਤ ਸਿੰਘ ਬਾਬਾ, ਦਿਲਬਾਗ ਸਿੰਘ ਰਿੰਕੂ, ਗੁਰਜੀਤ ਸਿੰਘ ਟੱਕਰ, ਬਾਵਾ ਗਾਬਾ ਅਤੇ ਜਸਕੀਰਤ ਸਿੰਘ ਜੱਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਦੀਵਾਨ ਅਸਥਾਨ ਤੋ ਸਵੇਰੇ 5 ਵਜੇ ਆਰੰਭ ਹੋਏਗਾ. ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਚ ਸੰਗਤਾਂ ਕੀਰਤਨ ਕਰਦੇ ਹੋਏ ਪਾਲਕੀ ਸਾਹਿਬ ਨਾਲ ਗੁਰੂ ਜੱਸ ਸਰਵਨ ਕਰਦੇ ਹੋਏ ਪੂਰੇ ਰਸਤੇ ਚਲਣਗੀਆਂ। ਪਾਲਕੀ ਸਾਹਿਬ ਚ ਕੀਰਤਨ ਦੀ ਹਾਜ਼ਰੀ ਭਾਈ ਕੁਲਵਿੰਦਰ ਸਿੰਘ ਜੀ ਖਰੜ ਵਾਲੇ ਆਸਾ ਜੀ ਦੀ ਵਾਰ ਤੋ ਆਰੰਭ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸਮਾਪਤੀ ਤੱਕ ਕੀਰਤਨ ਦੀ ਹਾਜਰੀ ਭਰਨਗੇ। ਇਸ ਅੰਮ੍ਰਿਤ ਵੇਲੇ ਨਗਰ ਕੀਰਤਨ ਦਾ ਰੂਟ ਗੁਰਦੁਆਰਾ ਦੀਵਾਨ ਅਸਥਾਨ ਤੋ ਆਰੰਭ ਹੋਕੇ ਮਿਲਾਪ ਚੌਂਕ, ਫਗਵਾੜਾ ਗੈਟ, ਭਗਤ ਸਿੰਘ ਚੌਂਕ, ਪੰਜ ਪੀਰ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਂਕ, ਜੋਤੀ ਚੌਂਕ, ਰੈਣਕ ਬਜ਼ਾਰ, ਮਿਲਾਪ ਚੌਂਕ ਤੋ ਹੁੰਦੇ ਹੋਏ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤੀ ਹੋਵੇਗੀ, ਜਿੱਥੇ ਫੁੱਲਾਂ ਦੀ ਵਰਖ਼ਾ ਨਾਲ ਸੰਗਤਾਂ ਦਾ ਸਵਾਗਤ ਕਰਕੇ ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਮਰਿਆਦਾ ਅਨੁਸਾਰ ਵਰਤਾਇਆ ਜਾਏਗਾ।

ਇਸ ਮੌਕੇ ਪ੍ਰੀਤਮ ਸਿੰਘ ਬਾਵਾ, ਪ੍ਰਿਤਪਾਲ ਸਿੰਘ ਟੋਨੀ, ਵਰਿਆਮ ਸਿੰਘ, ਕੁਲਬੀਰ ਸਿੰਘ ਪੱਪੂ, ਰਣਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਗਾਂਧੀ, ਕਰਨੈਲ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ ਦੀਪੀ, ਬਲਬੀਰ ਸਿੰਘ ਬਿੱਟੂ, ਮਨੀ ਰਾਠੌਰ, ਰਾਜਿੰਦਰ ਸਿੰਘ ਰਾਜਾ, ਰਿਪੀ ਸਿੰਘ, ਸਰਬਜੀਤ ਸਿੰਘ ਫਿਰੋਜ਼ਪੁਰ, ਸੰਨੀ ਰਾਠੌਰ, ਵੀਰਾਂ ਭਾਜੀ ਆਦਿ ਆਦਿ ਸ਼ਾਮਿਲ ਸਨ।