Home Education ਮੇਹਰ ਚੰਦ ਪਾਲੀਟੈਕਨਿਕ ਕਾਲਜ ਨੇ ਰਾਸ਼ਟਰੀ ਫਾਰਮੇਸੀ ਹਫਤਾ ਮਨਾਇਆ

ਮੇਹਰ ਚੰਦ ਪਾਲੀਟੈਕਨਿਕ ਕਾਲਜ ਨੇ ਰਾਸ਼ਟਰੀ ਫਾਰਮੇਸੀ ਹਫਤਾ ਮਨਾਇਆ

ਬਯੂਰੋ: ਮੇਹਰਚੰਦ ਪਾਲੀਟੈਕਨਿਕ ਕਾਲਜ ਵਿਖੇ ਕਾਲਜ ਦੇ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਰਾਸ਼ਟਰੀ ਫਾਰਮੇਸੀ ਹਫਤਾ ਮਨਾਇਆ ਗਿਆ | ਇਸ ਹਫਤੇ ਵਿਚ ਕਵਿਜ਼ ਮੁਕਾਬਲੇ ਦਾ ਖਾਸ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਦੇ ਵੱਖੋ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਕੀਤੀ। ਉਹਨਾਂ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਪ੍ਰਤੀਯੋਗਿਤਾ ਦਾ ਮੁੱਖ ਮਕਸਦ ਨੌਂਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਹੈ। ਉਹਨਾਂ ਨੇ ਕਿਹਾ ਕਿ ਰੈਡ ਰਿਬਨ ਕਲੱਬ ਨਸ਼ਿਆਂ ਦੇ ਬੁਰੇ ਪ੍ਰਭਾਵ, ਏਡਜ਼, ਖੂਨਦਾਨ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਦੀ ਜਾਨਕਾਰੀ ਦੇਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ।

ਇਸ ਮੌਕੇ ਤੇ ਬੋਲਦੇ ਹੋਏ ਰੈਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਸਮੇਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਾਉਣਾ ਸਭ ਤੋਂ ਜ਼ਰੂਰੀ ਹੈ।ਵਿਦਿਆਰਥੀ ਨਸ਼ੇ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਅਹਿਮ ਯੋਗਦਾਨ ਪਾ ਸਕਦੇ ਹਨ।
ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਹਨਾਂ ਮੁਕਾਬਲਿਆਂ ਵਿੱਚ ਸਿਵਲ ਇੰਜਿਨਰਿੰਗ ਦੇ ਅਨੀਸ਼ ਅਤੇ ਸੁਵਿੰਦਰ ਨੇ ਪਹਿਲਾ, ਕੰਪਿਊਟਰ ਇੰਜਿਨਰਿੰਗ ਦੇ ਅਗ੍ਰਿਮ ਅਤੇ ਅਨਾਮਿਕਾ ਨੇ ਦੂਜਾ ਅਤੇ ਮਕੈਨੀਕਲ ਇੰਜਿਨਰਿੰਗ ਦੇ ਅਭਿਜੀਤ ਅਤੇ ਹਰਮਨਜੋਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ।
ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਨੇ ਨਸ਼ੇ ਤੋਂ ਦੂਰ ਰਹਿਣ ਦਾ ਸੰਕਲਪ ਲਿਆ |
ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਮੁੱਖੀ ਅਤੇ ਸਟਾਫ ਮੈਂਬਰ, ਜਿਨਾਂ ਵਿੱਚ ਸੰਜੇ ਬਾਂਸਲ, ਰਿਚਾਅਰੌੜਾ, ਪ੍ਰਿੰਸ ਮਦਾਨ, ਮੀਨਾ ਬਾਂਸਲ, ਸਵਿਤਾ ਕੁਮਾਰੀ ਆਦਿ ਹਾਜਰ ਸਨ।

ਆਖਿਰ ਵਿਚ ਰੈਡ ਰਿਬਨ ਕਲੱਬ ਦੇ ਜਨਰਲ ਸੈਕਟਰੀ ਪ੍ਰੋਫੈਸਰ ਮੇਜਰ ਪੰਕਜ ਗੁਪਤਾ ਅਤੇ ਪ੍ਰੋਫੈਸਰ ਅਭਿਸ਼ੇਕ ਸ਼ਰਮਾ ਨੇ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਆਉਣ ਦਾ ਧੰਨਵਾਦ ਕੀਤਾ।