Home Education ਮੇਹਰ ਚੰਦ ਪਾਲੀਟੈਕਨਿਕ ਕਾਲਜ ਨੇ ਜਿੱਤੀ ਓਵਰਆਲ ਫਸਟ ਰਨਰ-ਅੱਪ ਟ੍ਰਾਫੀ — ਕੋਰਿਓਂ... Education ਮੇਹਰ ਚੰਦ ਪਾਲੀਟੈਕਨਿਕ ਕਾਲਜ ਨੇ ਜਿੱਤੀ ਓਵਰਆਲ ਫਸਟ ਰਨਰ-ਅੱਪ ਟ੍ਰਾਫੀ — ਕੋਰਿਓਂ ਅਤੇ ਭੰਗੜੇ ਵਿਚ ਗੋਲਡ By News Desk - November 15, 2025 Facebook Twitter Pinterest WhatsApp Email Print Telegram “ਮੇਹਰ ਚੰਦ ਪਾਲੀਟੈਕਨਿਕ ਕਾਲਜ ਜਲੰਧਰ ਨੇ ਇੰਟਰ-ਪਾਲੀਟੈਕਨਿਕ ਪੀ.ਟੀ.ਆਈ.ਐਸ. ਯੂਥ ਫੈਸਟਿਵਲ ਵਿੱਚ ਉਮਦਾ ਪ੍ਰਦਰਸ਼ਨ ਕਰਦਿਆਂ ਕੋਰਿਓਗ੍ਰਾਫੀ ਵਿੱਚ ਗੋਲਡ ਮੈਡਲ, ਭੰਗੜੇ ਵਿੱਚ ਗੋਲਡ ਮੈਡਲ ਅਤੇ ਲੋਕ ਗੀਤ ਲੜਕੇ ਅਤੇ ਲੜਕੀਆਂ ਦੋਵਾਂ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਇਸਦੇ ਨਾਲ ਹੀ ਕਾਲਜ ਨੇ ਫਸਟ ਰਨਰ-ਅੱਪ ਟ੍ਰਾਫੀ ‘ਤੇ ਵੀ ਕਬਜ਼ਾ ਕੀਤਾ। ਇਹ ਯੂਥ ਫੈਸਟਿਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਹੋਇਆ, ਜੋ ਕਿ ਸਰਕਾਰੀ ਪਾਲੀਟੈਕਨਿਕ ਕਾਲਜ ਅੰਮ੍ਰਿਤਸਰ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੱਭਿਆਚਾਰਕ ਵਿਭਾਗ ਦੇ ਮੈਂਬਰਾਂ ਮੇਜਰ ਪੰਕਜ ਗੁਪਤਾ, ਮੈਡਮ ਪ੍ਰੀਤ ਕਨਵਲ, ਮਨੀਸ਼ ਸਚਦੇਵਾ ਅਤੇ ਮੈਡਮ ਦੇਵਿਕਾ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੇ ਵਿਦਿਆਰਥੀ ਗਲ ਵਿੱਚ ਮੈਡਲ ਪਾ ਕੇ ਅਤੇ ਟ੍ਰਾਫੀਆਂ ਹੱਥ ਵਿੱਚ ਫੜਕੇ ਢੋਲ ਦੀ ਤਾਪ ‘ਤੇ ਭੰਗੜਾ ਪਾਂਦੇ ਹੋਏ ਕਾਲਜ ਵਿੱਚ ਦਾਖਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੰਬੰਧਤ ਸਟਾਫ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।” ਉਨ੍ਹਾਂ ਨੇ ਕਿਹਾ ਕਿ ਇਹਨਾਂ ਆਈਟਮਾਂ ਨੂੰ ਆਉਣ ਵਾਲੇ ਸਾਲਾਨਾ ਸਮਾਗਮ ਵਿੱਚ ਵੀ ਪੇਸ਼ ਕੀਤਾ ਜਾਵੇਗਾ।