Home Education ਮੇਹਰਚੰਦ ਪੋਲੀਟੈਕਨਿਕ ਵਿਖੇ ਹੋਇਆ ਚਿੰਗ – ਫੂੰਗਲੀ ਮੈਜਿਕ ਸ਼ੋਅ Education ਮੇਹਰਚੰਦ ਪੋਲੀਟੈਕਨਿਕ ਵਿਖੇ ਹੋਇਆ ਚਿੰਗ – ਫੂੰਗਲੀ ਮੈਜਿਕ ਸ਼ੋਅ By News Desk - October 28, 2025 Facebook Twitter Pinterest WhatsApp Email Print Telegram ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪੁਰਾਣੇ ਵਿਦਿਆਰਥੀ ਮਲ ਵਰਮਾ, ਜੋ ਕਿ ਆਪਣੇ ਸਮੇਂ ਦੇ ਪ੍ਰਸਿੱਧ ਜਾਦੂਗਰ ਚਿੰਗ- ਫੂੰਗਲੀ ਦੇ ਸਪੁੱਤਰ ਹਨ ਵਲੋਂ ਕਾਲਜ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਚਿੰਗ- ਫੂੰਗਲੀ ਮੈਜਿਕ ਸ਼ੋਅ ਕਰਵਾਇਆ ਗਿਆ, ਜੋ ਕਿ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਬੜੇ ਹੀ ਚਾਅ ਅਤੇ ਉਤਸਾਹ ਨਾਲ ਅਤੇ ਸਾਹ ਰੋਕ ਕੇ ਵੇਖਿਆ ਗਿਆ। ਇਸ ਮੈਜਿਕ ਸ਼ੋਅ ਦਾ ਆਰੰਭ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਰਿੱਬਨ ਕੱਟ ਕੇ ਕੀਤਾ ਗਿਆ। ਜਾਦੂਗਰ ਮਲ ਵਰਮਾ ਵਲੋਂ ਬੜੇ ਜੀ ਰੋਮਾਂਚਕਾਰੀ, ਹੈਰਾਨੀਜਨਕ ਅਤੇ ਭੌਤਿਕ ਭਰੇ ਐਕਟ ਵਿਖਾਏ ਗਏ। ਜਿਨ੍ਹਾਂ ਵਿੱਚ ਲੜਕੀ ਨੂੰ ਹਵਾ ਵਿੱਚ ਉਡਾਉਣਾ, ਖਾਲੀ ਲੋਟੇ ਵਿੱਚੋਂ ਬਾਰ-ਬਾਰ ਪਾਣੀ ਕੱਢਣਾ, ਬਕਸੇ ਵਿੱਚ ਲੜਕੀ ਦੇ ਅੱਧੇ ਹਿੱਸੇ ਨੂੰ ਟਵਿਸਟ ਕਰਨਾ, ਮੂੰਹ ਵਿੱਚੋਂ ਬਲੇਡਾਂ ਦੀ ਲੜੀ ਕੱਢਣਾ ਆਦਿ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਮਲ ਵਰਮਾ ਨੇ ਕਾਲਜ ਤੋਂ 1981-84 ਵਿੱਚ ਤਿੰਨ ਸਾਲ ਦਾ ਡਿਪਲੋਮਾ ਕੀਤਾ ਤੇ ਫਿਰ ਜਲੰਧਰ ਸ਼ਹਿਰ ਦੇ ਨਾਮੀ ਆਰਕੀਟੈਕਟ ਬਣੇ. ਉਹਨਾ ਦੇ ਬੈਂਚ ਦੇ ਕਾਫੀ ਵਿਦਿਆਰਥੀ ਪਹੁੰਚੇ ਸਨ, ਜਿਨ੍ਹਾਂ ਵਿੱਚ ਵਿਨੋਦ ਕਪੂਰ, ਪ੍ਰਦੀਪ ਢੀਂਘਰਾ, ਅਨਿਲ ਸਹਿਗਲ ਤੇ ਅਮਰਨਾਥ ਸ਼ਾਮਿਲ ਸਨ। ਇਹਨਾਂ ਨੇ ਇੱਕਠੇ ਹੋ ਕੇ 11000 ਰੁਪਏ ਸਾਲਾਨਾ ਮੋਹਰਚੰਦ ਪੋਲੀਟੈਕਨਿਕ ਦੇ ਇੱਕ ਵਿਦਿਆਰਥੀ ਲਈ ਸਕਾਲਰਸ਼ਿਪ ਹਾਰਮਨੀ – 84 ਦੇਣ ਦਾ ਐਲਾਨ ਕੀਤਾ ਤੇ ਪਹਿਲਾ ਚੈਕ ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੂੰ ਸੌਂਪਿਆ। ਪੂਰੇ ਸ਼ੋਅ ਦੌਰਾਨ ਤਾੜੀਆਂ ਵੱਜਦੀਆਂ ਰਹੀਆਂ ਤੇ ਸਟਾਫ ਉਤੇ ਵਿਦਿਆਰਥੀਆ ਨੇ ਜਾਦੂਗਰ ਮਲ ਵਰਮਾ ਦੀ ਟੀਮ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਮੰਜੂ, ਸ. ਤਿਰਲੋਕ ਸਿੰਘ, ਪ੍ਰਿੰਸ ਮਦਾਨ, ਵਿਕਰਮਜੀਤ ਸਿੰਘ, ਪ੍ਰੀਤ ਕੰਵਲ, ਗੌਰਵ ਸ਼ਰਮਾ ਅਤੇ ਸੁਸ਼ੀਲ ਕੁਮਾਰ ਸ਼ਾਮਿਲ ਸਨ।