Home Education ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਨੈਸ਼ਨਲ ਐਵਾਰਡ

ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਨੈਸ਼ਨਲ ਐਵਾਰਡ

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ 2024-25 ਦੀ ਸਮੁੱਚੀ ਕਾਰਗੁਜ਼ਾਰੀ ਲਈ
ਕੇਂਦਰੀਰਿਸਰਚ ਸੰਸਥਾ ਨਿੱਟਰ, ਚੰਡੀਗੜ੍ਹ ਵਲੋਂ ਆਪਣੇ 58ਵੇਂ ਸਥਾਪਨਾ ਦਿਵਸ ਮੌਕੇ 7
ਸਤੰਬਰ ਦਿਨ ਐਤਵਾਰ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ
ਐਵਾਰਡ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਪ੍ਰੋ. ਹੀਰਾ ਲਾਲ ਮੁਰਲੀਧਰ
ਸੂਰਯਵੰਸੀ, ਡਾਇਰੈਕਟਰ ਐਨ.ਆਈ.ਟੀ ਹਮੀਰਪੁਰ, ਡਾ. ਸਤਬੀਰ ਸਿੰਘ ਕਾਦਿਯਾਨ,
ਇੰਜੀਨੀਅਰ-ਇਨ-ਚੀਫ ਹਰਿਆਣਾ, ਸਿੰਚਾਈ ਵਿਭਾਗ ਅਤੇ ਪ੍ਰੋ. ਬੀ.ਆਰ ਗੁੱਜਰ ਡਾਇਰੈਕਟਰ, ਨਿੱਟਰ ਚੰਡੀਗੜ੍ਹ ਦੇ ਹੱਥੋਂ ਹਾਸਿਲ ਕੀਤਾ। ਉਹਨਾਂ ਦੇ ਨਾਲ ਫਾਰਮੇਸੀ
ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਤੇ ਸੀਨੀਅਰ ਵਰਕਸ਼ਾਪ ਇੰਸਟਰਕਟਰ ਦੁਰਗੇਸ਼ ਜੰਡੀ
ਵੀ ਸਨ। ਨਿੱਟਰ ਸੰਸਥਾ ਵਲੋਂ ਸਮੁੱਚੇ ਭਾਰਤ ਦੇ 5000 ਤੋਂ ਵੀ ਵੱਧ ਬਹੁਤਕਨੀਕੀ ਸੰਸਥਾਨਾ ਤੋਂ ਤਿੰਨ ਬੈਸਟ ਪੋਲੀਟੈਕਨਿਕ ਕਾਲਜਾਂ ਦੀ ਚੋਣ ਕੀਤੀ ਗਈ ਸੀ। ਮੋਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਇਲਾਵਾ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੇ ਨਾਚੀਮੁੱਥੂ ਪੋਲੀਟੈਕਨਿਕ ਕਾਲਜ ਪੋਲਾਚੀ, ਤਾਮਿਲਨਾਡੂ ਅਤੇ ਜੇ.ਐਸ.ਐਸ ਪੋਲੀਟੈਕਨਿਕ ਮੈਸੂਰ ਸਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਦਾ ਸਮੁੱਚੇ ਭਾਰਤ ਵਿੱਚੋਂ ਦੱਖਣ ਦੇ ਦੋ ਪੋਲੀਟੈਕਨਿਕ ਕਾਲਜਾਂ ਦੇ ਨਾਲ ਨੈਸ਼ਨਲ ਪੱਧਰ ਤੇ ਚੁਣਿਆ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦਾ ਸਿਹਰਾ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ, ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ
ਡਾ.ਪੂਨਮ ਸੂਰੀ ਅਤੇ ਉਹਨਾਂ ਦੇ ਸਾਰੇ ਉੱਚ ਅਹੁਦੇਦਾਰਾਂ ਦੀ ਪ੍ਰੇਰਣਾ ਅਤੇ ਅਸ਼ੀਰਵਾਦ ਤੇ
ਨਾਲ ਹੀ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸੱਕਤਰ ਮੈਡਮ ਸ਼ਰੂਤੀ ਸਿੰਘ
ਆਈ.ਏ.ਐਸ ਅਤੇ ਡਾਇਰੈਕਟਰ ਸ਼੍ਰੀ ਮੁਨੀਸ਼ ਕੁਮਾਰ ਆਈ.ਏ.ਐਸ ਵਲੋਂ ਪੂਰਵ ਸਮਰਥਨ ਅਤੇ ਸਹਿਯੋਗ ਸ਼ਾਮਿਲ ਹੈ। ਇਸ ਤੋਂ ਪਹਿਲਾ ਵੀ ਕਾਲਜ ਨੂੰ ਪੰਜ ਵਾਰ ਉੱਤਰ ਭਾਰਤ ਦੇ ਸਰਵਸ਼ਰੇਸ਼ਟ ਕਾਲਜ ਵਜੋਂ ਸਨਮਾਨ ਮਿਲ ਚੁੱਕਿਆ ਹੈ, ਪਰ ਪਹਿਲੀ ਵਾਰ ਨੈਸ਼ਨਲ ਪੱਧਰ ਤੇ ਕਾਲਜ ਨੂੰ ਮਾਨਤਾ ਮਿਲੀ ਹੈ। ਕਾਲਜ ਦੇ ਸਾਰੇ ਸਟਾਫ ਮੈਂਬਰਾ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਜਸ਼ਨ ਮਨਾਏ। ਇਸ ਮੌਕੇ ਤੇ ਡਾ.ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੰਜੂ ਮਨਚੰਦਾ, ਰੀਚਾ ਅਰੋੜਾ, ਸ. ਤਰਲੋਕ ਸਿੰਘ, ਸ਼ ਮੰਦਾਨ, ਗੌਰਵ ਸ਼ਰਮਾ, ਵਿਕਰਮਜੀਤ ਸਿੰਘ, ਸੁਸ਼ੀਲ ਕੁਮਾਰ ਤੇ ਮੈਡਮ ਪ੍ਰੀਤ ਕੰਵਲ ਹਾਜਿਰ ਸਨ।