Home Uncategorized ਡਾ. ਜਗਰੂਪ ਸਿੰਘ ਨੇ ਮੁੰਬਈ ਵਿਖੇ ਹਾਸਿਲ ਕੀਤਾ ਬੈਸਟ ਪੌਲੀਟੈਕਨਿਕ ਐਵਾਰਡ Uncategorized ਡਾ. ਜਗਰੂਪ ਸਿੰਘ ਨੇ ਮੁੰਬਈ ਵਿਖੇ ਹਾਸਿਲ ਕੀਤਾ ਬੈਸਟ ਪੌਲੀਟੈਕਨਿਕ ਐਵਾਰਡ By News Desk - June 25, 2025 Facebook Twitter Pinterest WhatsApp Email Print Telegram ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੰਬਈ ਵਿਖੇ ਹਾਊਸਫੁਲ ਅਤੇ ਗੋਲਮਾਲ ਸੀਰੀਜ਼ ਦੇ ਪ੍ਰਸਿੱਧ ਬਾਲੀਵੂਡ ਐਕਟਰ ਸ਼ਰੇਅਸ ਤਲਪੜੇ ਤੋਂ ਹਾਲ ਹੀ ਵਿੱਚ ਦੋ ਡਿਪਲੋਮਾਂ ਪ੍ਰੋਗਾਮਾਂ ਇਲੈਕਟ੍ਰੀਕਲ ਤੇ ਫਾਰਮੇਸੀ ਵਿੱਚ ਹਾਸਿਲ ਕੀਤੀ ਐਨ.ਬੀ.ਏ ਐਕਰੀਡਿਟੇਸ਼ਨ ਲਈ ਬੈਸਟ ਪੋਲੀਟੈਕਨਿਕ ਇਨ ਪੰਜਾਬ ਦਾ ਐਵਾਰਡ ਹਾਸਿਲ ਕੀਤਾ। ਇਹ ਪ੍ਰੋਗਰਾਮ ਐਮੀਨੈਂਟ ਰਿਸਟਰਜ਼ ਟੀਮ ਮੁਬੰਈ ਵਲੋਂ ਆਯੋਜਿਤ ਕੀਤਾ ਗਿਆ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਲਜ ਦੀਆਂ ਵਿਸ਼ੇਸ਼ ਗਤਿਵਿਧੀਆਂ ਬਾਰੇ ਚਾਨਣਾ ਪਾਇਆ। ਉਹਨਾ ਦੱਸਿਆ ਕਿ 2006-2009 ਤੱਕ ਵੀ ਇਸ ਕਾਲਜ ਨੂੰ ਚਾਰ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਐਕਰੀਡੀਟੇਸ਼ਨ ਹਾਸਿਲ ਹੋਈ ਸੀ ਤੇ ਹੁਣ 30.6.2027 ਤੱਕ ਦੇ ਪ੍ਰੋਗਰਾਮਾਂ ਵਿੱਚ ਐਕਰੀਡੀਰੇਸ਼ਨ ਮਿਲ ਚੁੱਕੀ ਹੈ ਤੇ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਪੰਜਾਬ ਦਾ ਪਹਿਲਾਂ ਪੋਲੀਟੈਕਨਿਕ ਕਾਲਜ ਬਣ ਗਿਆ ਹੈ। ਇਸ ਕਾਲਜ ਨੂੰ ਕੇਂਦਰੀ ਸੰਸਥਾ ਨਿੱਟਰ ਚੰਡੀਗੜ੍ਹ ਵਲੋਂ ਵੀ ਪੰਜ ਵਾਰ ਉਤੱਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਦਾ ਖਿਤਾਬ ਮਿਲਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਉਪਲੱਬਧੀ ਦਾ ਸਿਹਰਾ ਕਾਲਜ ਦੇ ਮੇਹਨਤੀ ਸਟਾਫ਼ ਵਿਦਿਆਰਥੀਆਂ, ਅਲੂਮਨੀ ਮੈਂਬਰਾਂ ਅਤੇ ਡੀ.ਏ.ਵੀ ਮੈਨੇਜਮੈਂਟ ਨੂੰ ਜਾਂਦਾ ਹੈ। ਕਾਲਜ ਵਿੱਚ 2025-26 ਲਈ ਐਡਮਿਸ਼ਨ ਜੋਰਾ ਨਾਲ ਚਲ ਰਹੀ ਹੈ। ਬਹੁਤ ਸਾਰੇ ਪ੍ਰੋਗਾਮਾਂ ਵਿੱਚ ਸੀਟਾ ਫੁੱਲ ਹੋ ਚੁਕੀਆ ਹਨ ਤੇ ਖਾਲੀ ਪਈਆਂ ਕੁੱਝ ਸੀਟਾਂ ਲਈ ਰਜਿਸਟਰੇਸ਼ਨ ਅਤੇ ਐਡਮਿਸ਼ਨ ਜ਼ਾਰੀ ਹੈ। ਦੱਸਵੀ ਪਾਸ, +2 ਪਾਸ, ਵੋਕੇਸ਼ਨਲ ਜਾਂ ਆਈ.ਟੀ.ਆਈ ਵਿਦਿਆਰਥੀ ਕਾਲਜ ਵਿੱਚ ਦਾਖਲ ਹੋ ਸਕਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਇਹ ਵੀ ਕਿਹਾ ਕਿ ਇਸ ਸਾਲ ਦੋ ਹੋਰ ਪ੍ਰੋਗਰਾਮਾਂ ਵਿੱਚ ਐਕਰੀਡੀਟੇਸ਼ਨ ਲਈ ਅਪਲਾਈ ਕੀਤਾ ਜਾਵੇਗਾ।