






ਰੋਜ਼ਾਨਾ ਸ਼ਾਮ 6 ਤੋ 7 ਦਿੱਤੀ ਜਾਵੇਗੀ ਸਿਖਲਾਈ — ਨੌਜਵਾਨ ਸਭਾ
ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਪ੍ਰਧਾਨ ਮੋਹਨ ਸਿੰਘ ਢੀਂਡਸਾ, ਇਕਬਾਲ ਸਿੰਘ ਢੀਂਡਸਾ ਦੀ ਦੇਖ ਰੇਖ ਹੇਠ ਗੁਰੂ ਘਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਵਲੋਂ ਗੱਤਕਾ – ਤਬਲਾ – ਦਸਤਾਰ ਸਿਖਲਾਈ ਕੈਂਪ ਮਿਤੀ 05-06-2025 ਦਿਨ ਵੀਰਵਾਰ ਤੋਂ ਰੋਜ਼ਾਨਾ ਸ਼ਾਮ 6 ਤੋ 7 ਵਜੇ ਤੱਕ ਆਰੰਭ ਕੀਤੇ ਜਾ ਰਹੇ ਹਨ ਜੋ ਕਰੀਬ 15 ਦਿਨ ਤਕ ਚਲਣਗੇ। ਨੌਜਵਾਨ ਸਭਾ ਦੇ ਜਸਕੀਰਤ ਸਿੰਘ ਜੱਸੀ ਆਪਣੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਗੁਰੂ ਸਾਹਿਬਾਨ ਵਲੋਂ ਬਖਸ਼ੀਆਂ ਰਹਿਮਤਾਂ ਗੱਤਕਾ, ਦਸਤਾਰ ਅਤੇ ਤਬਲਾ ਵਜਾਉਣ ਦੀ ਸਿਖਲਾਈ ਦਿਵਾਉਣ ਦਾ ਯੋਗ ਪ੍ਰਬੰਧ ਕਰਨਗੇ। ਜੱਸੀ ਨੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਕਿਹਾ ਕਿ ਸਾਡਾ ਇਹ ਧਾਰਮਿਕ ਫਰਜ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਪੰਦਰਾਂ ਰੋਜਾ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਨੂੰ ਗੁਰੂ ਘਰਾਂ ਨਾਲ ਜੋੜੀਏ। ਉਨ੍ਹਾਂ ਅੱਗੇ ਕਿਹਾ ਕਿ ਗੱਤਕੇ ਨਾਲ ਸਵੈ ਰੱਖਿਆ, ਦਸਤਾਰ ਨਾਲ ਚੜਦੀ ਕਲਾ ਅਤੇ ਤਬਲਾ ਵਜਾਉਣ ਦੀ ਸਿਖਲਾਈ ਪ੍ਰਾਪਤ ਕਰਕੇ ਗੁਰੂ ਘਰਾਂ ਵਿੱਚ ਸੇਵਾ ਨਿਭਾਈ ਜਾ ਸਕਦੀ ਹੈ। ਉਨ੍ਹਾਂ ਸਾਰੇ ਨੌਜਵਾਨਾਂ ਨੂੰ ਆਪਣੇ ਇਲਾਕੇ ਦੇ ਗੁਰੂ ਘਰਾਂ ਵਿੱਚ ਜਾ ਕੇ ਸੇਵਾ ਨਿਭਾਉਣ ਦੀ ਬੇਨਤੀ ਵੀ ਕੀਤੀ। ਇਸ ਮੌਕੇ ਬਾਵਾ ਗਾਬਾ, ਹਰਮਨ ਸਿੰਘ, ਗੁਰਨੀਤ ਸਿੰਘ, ਪਰਮਿੰਦਰ ਸਿੰਘ, ਅਨਮੋਲ ਸਿੰਘ, ਡਿਸਪ੍ਰਰੀਤ ਸਿੰਘ, ਭਵਜੋਤ ਸਿੰਘ, ਗਗਨ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਜਸਦੀਪ ਸਿੰਘ, ਅਰਸ਼ਦੀਪ ਸਿੰਘ, ਭਵਰਾਜ ਸਿੰਘ, ਦਿਮੰਤਜੀਤ ਸਿੰਘ, ਪ੍ਰਭਗੁਣ ਸਿੰਘ, ਪਰਮਵੀਰ ਸਿੰਘ, ਜਸਬੀਰ ਸਿੰਘ ਆਦਿ ਸ਼ਾਮਿਲ ਸਨ।