Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਹੋਈ “ਵਿਦਾਇਗੀ...

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਹੋਈ “ਵਿਦਾਇਗੀ ਪਾਰਟੀ”

ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਪ੍ਰੋ. ਕਸ਼ਮੀਰ ਕੁਮਾਰ (ਮੁੱਖੀ ਵਿਭਾਗ) ਦੁਆਰਾ ਅੱਜ ਮੋਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਵਿੱਚ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਦੂਸਰੇ ਸਾਲ ਦੇ ਵਿਦਿਆਰਥੀਆਂ ਵਲੋਂ ਇੱਕ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ।ਇਸ ਦੌਰਾਨ ਦੋਵਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਖੂਬ ਮਨੋਰੰਜ਼ਨ ਕੀਤਾ। ਆਖਰੀ ਸਾਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਮਾਰੋਹ ਦੌਰਾਨ ਸਨਮਾਨਿਤ ਵੀ ਕੀਤਾ ਗਿਆ। ਮੁੱਖੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਆਸ਼ੀਰਵਾਦ ਦਿੱਤਾ ਗਿਆ ਤਾਂਕਿ ਭਵਿੱਖ ਵਿੱਚ ਉਹ ਆਪਣੀਆਂ ਸੇਵਾਵਾਂ ਚੰਗੇ ਤਰੀਕੇ ਨਾਲ ਨਿਭਾ ਸਕਣ।ਜਿੱਥੇ ਵਿਕ੍ਰਮਜੀਤ ਸਿੰਘ ਨੇ ਮੰਚ ਦਾ ਸੰਚਾਲਨ ਬਾਖੁਭੀ ਨਿਭਾਇਆਂ ਉੱਥੇ ਵਿਭਾਗ ਦੇ ਸਾਰੇ ਸਟਾਫ਼ ਨੇ ਆਪਣੀ ਡਿਊਟੀ ਤਨਦੇਹੀ
ਨਾਲ ਨਿਭਾਈ। ਇਸ ਵਿੱਚ ਦੋਵਾਂ ਕਲਾਸਾਂ ਦੇ ਲੱਗ-ਭੱਗ 80 ਵਿਦਿਆਰਥੀ ਸ਼ਾਮਿਲ ਸਨ।