Home Punjab ਕੇਂਦਰੀ ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਮਂਗਾਂ ਨਾ ਮੰਨਣ ਕਰਕੇ ਚੰਡੀਗੜ੍ਹ ਵਿਖੇ...

ਕੇਂਦਰੀ ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਮਂਗਾਂ ਨਾ ਮੰਨਣ ਕਰਕੇ ਚੰਡੀਗੜ੍ਹ ਵਿਖੇ ਰਜਿਸਟਰਾਰ ਅੱਗੇ ਕੀਤਾ ਰੋਸ਼ ਮੁਜਾਹਰਾ, ਪੜ੍ਹੋ ਤੇ ਦੇਖੋ

ਬਿਊਰੋ: ਪੰਜਾਬ ਜ਼ਿਲੇ ਦੇ 20 ਕੇਂਦਰੀ ਸਹਿਕਾਰੀ ਬੈਂਕਾਂ ਤੋਂ ਮੁਲਾਜ਼ਮ, ਰਜਿਸਟ੍ਰਾਰ ਸਹਿਕਾਰੀ ਸਭਾਵਾਂ ਅੱਜ ਮਿਤੀ 28.4.25 ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਗੇਟ ਰੈਲੀ ਕਰਨ ਲਈ ਪਹੁੰਚੇ। ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਵਲੋਂ 3 ਜਨਵਰੀ 2025 ਨੂੰ ਸਹਾਇਕ ਮੈਨੇਜਰ ਤੋਂ ਮੈਨੇਜਰ ਦੀ ਪੱਦ ਉੱਨਤੀਆਂ ਦੀ ਫਾਈਲ ਰਜਿਸਟ੍ਰਾਰ ਆਫਿਸ ਭੇਜ ਦਿੱਤੀ ਗਈ ਸੀ, ਜੋ ਕਿ ਪਿਛਲੇ ਲਗਭਗ 4 ਮਹੀਨੇ ਤੋਂ ਲੰਬਿਤ ਹੈ। ਮੁਲਾਜ਼ਮਾਂ ਵਲੋਂ ਬਹੁਤ ਵਾਰ ਸਮਾ ਲੈ ਕੇ ਰਜਿਸਟ੍ਰਾਰ ਦੱਫਤਰ ਨੂੰ ਫਾਈਲ clear ਕਰਨ ਲਈ ਬੇਨਤੀ ਕੀਤੀ ਗਈ ਹੈ, ਪਰ ਅੱਜ ਮੁਲਾਜ਼ਮਾਂ ਵਲੋਂ ਅੱਕ ਕੇ ਦੱਫਤਰ ਸਾਹਮਣੇ ਗੇਟ ਰੈਲੀ ਕੀਤੀ ਗਈ ਹੈ। ਮੁਲਾਜ਼ਮਾਂ ਦੇ ਸਟੇਟ ਪ੍ਰਧਾਨ ਵਲੋਂ ਜਿਨੀ ਦੇਰ ਤੱਕ ਫਾਈਲ clear ਨਹੀਂ ਹੁੰਦੀ, ਧਰਨਾ ਚਲਾਏ ਰੱਖਣ ਲਈ ਕਿਹਾ ਗਿਆ ਹੈ। ਏਥੇ ਏਹ ਦੱਸਣ ਯੋਗ ਹੈ ਕਿ, 4 ਮਹੀਨਿਆਂ ਤੋਂ ਲੰਬਿਤ ਫਾਈਲ ਕਰਕੇ ਲਗਭਗ 10 ਦੇ ਕਰੀਬ ਮੁਲਾਜ਼ਮ ਬਿਨਾਂ ਪਦ ਉੱਨਤੀ ਲਏ ਸੇਵਾ ਮੁਕਤ ਹੋ ਗਏ ਹਨ, ਜੋ ਕੇ ਰਜਿਸਟ੍ਰਾਰ ਦੱਫਤਰ ਵਲੋਂ ਕੀਤੀ ਧੱਕੇਸ਼ਾਹੀ ਦਾ ਸਬੂਤ ਹੈ।