Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਾਸਤੇ “ਕੈਰੀਅਰ ਗਾਈਡੈਂਸ” ਸਬੰਧੀ ਸੈਮੀਨਾਰ ਆਯੋਜਿਤ

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਾਸਤੇ “ਕੈਰੀਅਰ ਗਾਈਡੈਂਸ” ਸਬੰਧੀ ਸੈਮੀਨਾਰ ਆਯੋਜਿਤ

ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁੰਮਾਈ ਹੇਠ ਅਤੇ ਮੁੱਖੀ ਵਿਭਾਗ ਕਸ਼ਮੀਰ
ਕੁਮਾਰ ਦੀ ਦੇਖ-ਰੇਖ ਵਿੱਚ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਦੀ ਡੇਵੀਅਟ ਵਿਖੇ ਕੈਰੀਅਰ ਗਾਈਡੈਂਸ ਹੋਈ। ਡੇਵੀਅਟ ਦੇ ਮੁੱਖੀ ਵਿਭਾਗ ਡਾ. ਸੁਧੀਰ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਮੁੱਖ ਬੁਲਾਰੇ ਇੰਜੀ. ਮਨੀ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਬਣਾਉਣ ਸਬੰਧੀ ਅਣਮੁੱਲੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਕੇ ਆਪਣੀ ਯੋਗਤਾ ਨੂੰ ਸੁਧਾਰਨ ਦੀ ਗੱਲ ਵੀ ਕਹੀ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਆਪਣਾ
ਭਵਿੱਖ ਬਣਾਉਣ ਲਈ ਚੰਗੇ ਸੁਝਾਅ ਦਿੱਤੇ। ਡੇਵੀਅਟ ਦੀ ਆਧੁਨਿੰਕ ਇਲੈਕਟ੍ਰੀਕਲ ਲੈਬੋਰਟੀ ਵਿੱਚ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਨੁਸਾਰ ਪ੍ਰਯੋਗ ਵੀ ਕਰਵਾਏ ਗਏ।ਇਸ ਮੌਕੇ ਤੇ ਜਿੱਥੇ ਡੇਵੀਅਟ ਵਲੋਂ ਇੰਜੀ ਚਿੰਟੂ ਰੀਆ, ਇੰਜੀ ਸ਼ੀਵਾਨੀ ਮੇਹਤਾ, ਇੰਜੀ. ਬਲਜੀਤ ਸਿੰਘ, ਸੁਭਾਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਸ਼ਾਮਿਲ ਹੋਏ ਉੱਥੇ ਕਾਲਜ ਵਲੋਂ ਵਿਕ੍ਰਮਜੀਤ ਸਿੰਘ ਅਤੇ ਗਗਨਦੀਪ ਨੇ ਇਸ ਸੈਮੀਨਾਰ ਨੂੰ ਨੇਪੜੇ ਚਾੜਨ ਵਿੱਚ ਆਪਣਾ ਯੋਗਦਾਨ ਪਾਇਆ।ਇਹ ਸੈਮੀਨਾਰ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਬਹੁਤ ਸਹਾਈ ਸਿੱਧ ਹੋਵੇਗਾ।