Home Education ਚੈੱਕ ਰਿਪਬਲਿਕ ਤੋਂ ਆਏ ਉਦਯੋਗਪਤੀ ਨੇ ਮੇਹਰਚੰਦ ਪੋਲੀਟੈਕਨਿਕ ਦਾ ਕੀਤਾ ਦੌਰਾ

ਚੈੱਕ ਰਿਪਬਲਿਕ ਤੋਂ ਆਏ ਉਦਯੋਗਪਤੀ ਨੇ ਮੇਹਰਚੰਦ ਪੋਲੀਟੈਕਨਿਕ ਦਾ ਕੀਤਾ ਦੌਰਾ

ਕਾਰਪੈਂਟਰੀ ਦੇ ਲਘੂ ਟੂਲਜ਼ ਅਤੇ ਦੂਜੇ ਹੈਂਡ ਕੁਆਲਿਟੀ ਟੂਲ ਤਿਆਰ ਕਰਨ ਵਾਲੀ ਚੈਕ ਰਿਪਬਲਿਕ ਦੀ ਮਸ਼ਹੂਰ ਕੰਪਨੀ ‘ਫਿਨੀ’ ਦੇ ਮੈਨੇਜਿੰਗ ਡਾਇਰੈਕਟਰ ਮਾਰਸੈੱਲ ਪਰਗੱਲਰ ਨੇ ਮੋਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਉਹਨਾਂ ਦੇ ਸਪੁੱਤਰ ਵੀ ਸਨ। ਮਿਸਟਰ ਮਾਰਸੈਲ ਦਾ ਸਵਾਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਸੈਕਟਰੀ ਅਜੇ ਗੋਸਵਾਮੀ ਜੀ ਨੇ ਕੀਤਾ। ਮਿਸਟਰ ਮਾਰਸੈਲ ਨੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ।ਲੈਕਚਰ ਥੀਏਟਰ ਵਿੱਚ ਪੜ੍ਹਾਈ ਦੇ ਸੱਤਰ ਨੂੰ ਵਾਚਿਆ, ਪ੍ਰੋਜੈਕਟ ਬਣਾਉਂਦੇ ਹੋਏ ਵਿਦਿਆਰਥੀਆਂ ਨਾਲ ਗੁਫ਼ਤਗੂ ਕੀਤਾ, ਲਾਈਬਰੇਰੀ, ਵਰਕਸ਼ਾਪ ਤੇ ਆਡੀਟੋਰਿਅਮ ਨੂੰ ਵੀ ਵੇਖਿਆ। ਉਹਨਾਂ ਕਿਹਾ ਕਿ ਅਤਿ ਆਧੁਨਿਕ ਇਨਫਰਾਸਟਰਕਚਰ, ਉਪਕਰਨ ਤੇ ਹੋਰ ਸਾਜੋ ਸਮਾਨ ਵੇਖ ਕੇ ਉਹ ਬਹੁਤ ਖੁਸ਼ ਹੋਏ ਹਨ। ਉਹਨਾ ਕਿਹਾ ਕਿ ਇਹ ਭਾਵੇ ਸੰਭਵ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਉਹਨਾ ਦਾ ਪੁਤੱਰ ਵੀ ਇਸ ਕਾਲਜ ਵਿੱਚ ਪੜ੍ਹੇ।  ਅਜੇ ਗੋਸਵਾਮੀ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਉਦਯੋਗਪਤੀ ਮਿਸਟਰ ਮਾਰਸੈਲ ਪਰਗੱਲਰ ਨੂੰ ਸਨਮਾਨਿਤ ਵੀ ਕੀਤਾ।