Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਤਕਨੀਕੀ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ

ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਤਕਨੀਕੀ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸੀ. ਟੀ. ਕਾਲੇਜ ਦੇ ਸਮਾਰੋਹ RANGMANCH-4.0 ਵਿੱਚ
ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ- ਵੱਖ ਇਨਾਮ ਜਿੱਤੇ। ਉਹਨਾਂ ਵੱਖ- ਵੱਖ ਪੁਜੀਸ਼ਨਾਂ ਤੇ ਆਪਣਾ ਕਬਜਾ ਜਮਾਇਆ ।ਜਿਸ ਵਿੱਚ ਇਲੈਕਟ੍ਰੀਕਲ ਵਿਭਾਗ ਦੇ ਦਲਜੋਤ, ਸਤਨਾਮ, ਮਨਿੰਦਰ ਅਤੇ ਸੀ. ਐਸ. ਸੀ ਦੇ ਦਿਪਾਂਸ਼ੂ ਨੇ ਖਜ਼ਾਨਾ ਲੱਭੋ ਵਿੱਚ ਪਹਿਲਾ, ਈ. ਸੀ. ਈ ਦੇ ਹਿਮਾਂਸ਼ੂ ਨੇ ਪ੍ਰੋਜੈਕਟ ਡਿਸਪਲੇ ਵਿੱਚ ਪਹਿਲਾ ਅਤੇ ਸੀ. ਐਸ. ਸੀ ਦੇ ਅਰਮਾਨ, ਰੋਹਨ, ਭਵਿਆ, ਇਸ਼ਾਨ ਅਤੇ ਪ੍ਰਾਣਰਾਜ ਨੇ ਲੈਨ ਗੇਮਿੰਗ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਹਰ ਪਹਿਲਾ ਸਥਾਨ ਜੇਤੂ ਟੀਮ ਨੇ 2100/- ਦਾ ਇਨਾਮ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ,
ਇਵੈਂਟ ਇੰਚਾਰਜ ਸਟਾਫ਼ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ
ਉਤਸਾਹਿਤ ਕੀਤਾ।ਇਸ ਮੌਕੇ ਕਸ਼ਮੀਰ ਕੁਮਾਰ (ਮੁਖੀ, ਇਲੈਕਟ੍ਰੀਕਲ ਵਿਭਾਗ), ਜਿੱਤਣ ਵਾਲੀਆਂ ਟੀਮਾਂ ਦੇ ਇੰਚਾਰਜ ਸਾਹਿਬਾਨ, ਵਿਕਰਮਜੀਤ ਸਿੰਘ, ਗੀਤਾ, ਪ੍ਰੀਤ ਕੰਵਲ, ਪ੍ਰੀਤੀ, ਮਨੀਸ਼ ਸਚਦੇਵਾ, ਹਨੀਸ਼, ਨਵਮ ਅਤੇ ਮਾਨਵ ਵੀ ਹਾਜ਼ਰ ਸਨ।