Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ Kshitiz-2025 ਈਵੇਂਟ ਵਿੱਚ Overall Trophy... Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ Kshitiz-2025 ਈਵੇਂਟ ਵਿੱਚ Overall Trophy ਅਤੇ ਕੁਲ 26500/- ਨਕਦ ਇਨਾਮ ਜਿੱਤਿਆ By News Desk - March 17, 2025 Facebook Twitter Pinterest WhatsApp Email Print Telegram ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਜੀ. ਐਨ. ਏ ਯੂਨੀਵਰਸਿਟੀ ਦੇ ਸਮਾਰੋਹ KSHITIZ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Overall Trophy ਅਤੇ 11000/- ਨਕਦ ਇਨਾਮ ਜਿੱਤਿਆ ।ਇਸ ਤੋਂ ਇਲਾਵਾ ਉਨ੍ਹਾਂ ਵੱਖ- ਵੱਖ ਪੁਜੀਸ਼ਨਾਂ ਤੇ ਆਪਣਾ ਕਬਜ਼ਾ ਜਮਾਇਆ ।ਜਿਸ ਵਿੱਚ ਸੀ. ਐਸ. ਈ. ਵਿਭਾਗ ਦੇ ਵਿਦਿਆਰਥੀਆਂ ਨੇ ਮੋਬਾਇਲ ਐਪ ਡਿਣਜ਼ਾਨਿੰਗ ਵਿੱਚ ਪਹਿਲਾ ਅਤੇ ਲੈਨ ਗੇਮਿੰਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸਿਵਿਲ ਵਿਭਾਗ ਦੇ ਵਿਦਿਆਰਥੀਆਂ ਨੇ ਆਟੋਕੈਡ ਮੁਕਾਬਲੇ ਵਿੱਚ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਜੇਤੂ ਟੀਮਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ 5100/- ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ 3100 /- ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ 2100 /- ਰੁਪਏ ਦਾ ਇਨਾਮ ਦਿੱਤਾ ਗਿਆ।ਇਥੇ ਇਹ ਵੀ ਦੱਸਣਯੋਗ ਹੈ ਕਿ ਪੂਰੇ ਸੂਬੇ ਵਿੱਚ ਵੱਖ- ਵੱਖ ਕਾਲਜਾਂ ਦੇ ਵਿਦਿਆਰਥੀ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱ ਸਨ ਜਿਨਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਕੁੱਲ ਮਿਲਾ ਕੇ 26500/- ਦਾ ਨਕਦ ਇਨਾਮ ਜਿੱਤ ਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਣਾ ਲੈ ਕੇ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਰਾਜੀਵ ਭਾਟੀਆ, (ਮੁੱਖੀ, ਸਿਵਿਲ ਵਿਭਾਗ), ਸੰਜੇ ਬਾਂਸਲ, (ਮੁੱਖੀ, ਫਾਰਮੇਸੀ ਵਿਭਾਗ), ਮੈਡਮ ਰਿਚਾ ਅਰੋੜਾ (ਮੁੱਖੀ, ਮਕੈਨਿਕਲ ਵਿਭਾਗ), ਮੈਡਮ ਮੀਨਾ ਬਾਂਸਲ (ਸੀਨੀਅਰ ਲੈਕਚਰਰ, ਫਾਰਮੇਸੀ ਵਿਭਾਗ), ਪ੍ਰਿੰਸ ਮਦਾਨ (ਮੁਖੀ, ਈ.ਸੀ.ਈ ਤੇ ਸੀ. ਐਸ. ਈ), ਪ੍ਰੀਤ ਕੰਵਲ (ਲੈਕਚਰਾਰ, ਈ.ਸੀ.ਈ ) ਅਤੇ ਜਸਪਾਲ ਸਿੰਘ (ਲੈਕਚਰਾਰ, ਸਿਵਲ) ਹਾਜ਼ਰ ਸਨ।