Home Punjab ਜਲੰਧਰ: ਨਹੀਂ ਲੱਗਣ ਦਿੱਤਾ ਜਾਵੇਗਾ ਸੀ ਐਨ ਜੀ ਪਲਾਂਟ, ਜੇਕਰ ਸਰਕਾਰ ਨੇ... Punjab ਜਲੰਧਰ: ਨਹੀਂ ਲੱਗਣ ਦਿੱਤਾ ਜਾਵੇਗਾ ਸੀ ਐਨ ਜੀ ਪਲਾਂਟ, ਜੇਕਰ ਸਰਕਾਰ ਨੇ 20 ਤਰੀਕ ਤਕ ਨਹੀਂ ਸੁਣੀ ਗੱਲ ਤਾਂ ਲਾਇਆ ਜਾਵੇਗਾ ਪੱਕਾ ਧਰਨਾ, ਪੜ੍ਹੋ ਤੇ ਵੇਖੋ By News Desk - March 17, 2025 Facebook Twitter Pinterest WhatsApp Email Print Telegram ਬਿਊਰੋ: ਮਾਰਕਿਟ ਐਸੋਸੀਏਸ਼ਨ ਭੋਗਪੁਰ, ਵੱਖ ਵੱਖ ਸਿਆਸੀ ਪਾਰਟੀਆਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦਿਆਂ ਜਿਹਨਾਂ ਚ ਰਾਜ ਕੁਮਾਰ ਰਾਜਾ, ਬਲਵਿੰਦਰ ਸਿੰਘ ਮੱਲੀ ਨੰਗਲ, ਮੁਕੇਸ਼ ਚੰਦਰ, ਅਸ਼ਵਨ ਭੱਲਾ, ਵਿਸ਼ਾਲ ਬਹਿਲ, ਯੋਗੇਸ਼ ਅਰੋੜਾ, ਅਮ੍ਰਿਤਪਾਲ ਸਿੰਘ ਖਰਲ, ਚਰਨਜੀਤ ਸਿੰਘ ਡੱਲਾ, ਲੱਕੀ ਤੂਰ, ਰਿਕੀ ਬੇਦੀ, ਦੀਪਕ ਮੁਲਤਾਨੀ ਨੇ ਮੀਟਿੰਗ ਭੋਗਪੁਰ ਵਿੱਚ ਹੋਈ ਜਿਸ ਵਿੱਚ ਵੱਖ ਵੱਖ ਆਗੂਆਂ ਨੇ ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀ ਐਨ ਜੀ ਬਾਇਓ ਗੈਸ ਪਲਾਂਟ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਲਾਂਟ ਲੱਗਣ ਨਾਲ ਸ਼ਹਿਰ ਭੋਗਪੁਰ ਹੀ ਨਹੀਂ ਸਗੋਂ ਨੇੜਲੇ 10 ਕਿਲੋਮੀਟਰ ਆਲੇ ਦੁਆਲੇ ਪਿੰਡ ਵੀ ਪ੍ਰਭਾਵਿਤ ਹੋਣਗੇ। ਕਿਉਂਕਿ ਧਰਤੀ ਹੇਠਲਾ ਪਾਣੀ, ਹਵਾ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਜਾਣ ਕਾਰਨ ਮੱਖੀਆਂ ਮੱਛਰਾਂ ਦੀ ਭਰਮਾਰ ਨਾਲ ਘਾਤਕ ਬਿਮਾਰੀਆਂ ਇਲਾਕੇ ਦੀਆਂ ਫਸਲਾਂ ਅਤੇ ਆਉਣ ਵਾਲੀਆਂ ਨਸਲਾਂ ਤਬਾਹ ਹੋ ਜਾਣਗੀਆਂ। ਉਹਨਾਂ ਕਿਹਾ ਕਿ ਜਿਸ ਤਰਾਂ ਅਜ਼ਾਦੀ ਤੋਂ ਬਾਅਦ ਭੋਗਪੁਰ ਨੇ ਤੇਜ਼ੀ ਨਾਲ ਸਰਬਪੱਖੀ ਵਿਕਾਸ ਕਰਕੇ ਵੱਡੇ ਸ਼ਹਿਰ ਦਾ ਰੂਪ ਧਾਰਿਆ ਉਸੇ ਤਰਾਂ ਸੀ ਐਨ ਜੀ ਬਾਇਓ ਗੈਸ ਪਲਾਂਟ ਚਾਲੂ ਹੋਣ ਨਾਲ ਥੋੜੇ ਸਮੇਂ ਅੰਦਰ ਹੀ ਸ਼ਹਿਰ ਤਬਾਹ ਹੋ ਜਾਵੇਗਾ। ਇਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਅਤੇ ਸਬੰਧਤ ਸਰਕਾਰੀ ਪ੍ਰਾਸਾਸ਼ਨ ਤੋਂ ਮੰਗ ਕੀਤੀ ਕਿ ਸੀ.ਐਨ.ਜੀ ਬਾਇਓ ਗੈਸ ਪਲਾਂਟ ਵਿੱਚ ਚਲ ਰਿਹਾ ਕੰਮ ਬੰਦ ਕਰਾਇਆ ਜਾਵੇ ਨਹੀਂ ਤਾਂ ਇਲਾਕੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਵੱਖ ਵੱਖ ਕਿਸਾਨ ਯੂਨੀਅਨਾਂ, ਮਾਰਕਿਟ ਐਸੋਸੀਏਸ਼ਨ ਭੋਗਪੁਰ ਅਤੇ ਸ਼ਹਿਰ ਵਾਸੀ 20 ਮਾਰਚ ਨੂੰ ਅਣਮਿੱਥੇ ਸਮੇਂ ਲਈ ਕੌਮੀ ਮਾਰਗ ਉਪਰ ਟੀ ਪੁਆਇੰਟ ‘ਤੇ ਧਰਨਾ ਦੇਣ ਲਈ ਮਜਬੂਰ ਹੋਣਗੀਆਂ। ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਸਰਕਾਰੀ ਪ੍ਰਸ਼ਾਸਨ ਦੀ ਹੋਵੇਗੀ। ਵੱਖਰੇ ਤੌਰ ‘ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਕਿਹਾ ਕਿ ਉਹ ਪਲਾਂਟ ਨੂੰ ਬੰਦ ਕਰਾਉਣ ਵਾਲੇ ਲੋਕਾਂ ਨਾਲ ਚਟਾਨ ਵਾਂਗ ਖੜੇ ਹਨ।