Home Religious ਭਾਰੀ ਗਿਣਤੀ ਚ ਸੰਗਤਾਂ ਇਕੱਤਰ ਹੋਕੇ ਹਰ ਐਤਵਾਰ ਗੁਰਦਵਾਰਾ ਦੀਵਾਨ ਅਸਥਾਨ ਵਿਖੇ...

ਭਾਰੀ ਗਿਣਤੀ ਚ ਸੰਗਤਾਂ ਇਕੱਤਰ ਹੋਕੇ ਹਰ ਐਤਵਾਰ ਗੁਰਦਵਾਰਾ ਦੀਵਾਨ ਅਸਥਾਨ ਵਿਖੇ ਕਰਦਿਆਂ ਨੇ ਬਾਣੀ ਦੇ ਜਾਪ

ਪਿਛਲੇ ਇਕ ਸਾਲ ਤੋ ਨਿਰੰਤਰ ਜਾਰੀ ਹਨ ਚੋਪਹਿਰਾ ਸਮਾਗਮ

ਜਲੰਧਰ……
ਗੁਰੂ ਸਾਹਿਬ ਜੀ ਦੀ ਮਿਹਰ ਅਤੇ ਸੰਗਤ ਜੀ ਦੀ ਅਸੀਸ ਸਦਕਾ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਹਰ ਐਤਵਾਰ ਨੂੰ ਚੁਪਹਿਰਾ ਸਮਾਗਮ ਨਿਰੰਤਰ ਜਾਰੀ ਹਨ। ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਇਸ ਚੁਪਹਿਰਾ ਸਮਾਗਮ ਵਿੱਚ ਮਿਤੀ 09-03-25 ਦਿਨ ਐਤਵਾਰ ਨੂੰ ਬੇਅੰਤ ਸੰਗਤਾਂ ਨੇ ਗੁਰੂ ਘਰ ਵਿੱਚ ਇਕੱਤਰ ਹੋ ਕੇ ਗੁਰਬਾਣੀ ਦੇ ਜਾਪ ਕੀਤੇ ਅਤੇ ਅਰਦਾਸ ਵਿੱਚ ਹਾਜਰੀ ਲਗਵਾਈ। ਸਮਾਪਤੀ ਤੇ ਗੁਰੂ ਕੇ ਲੰਗਰ ਅਤੇ ਮਿੱਠੇ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਗਏ।
ਦੂਰ ਦੁਰਾਡੇ ਤੋਂ ਪੁੱਜ ਰਹੀਆਂ ਬੇਅੰਤ ਸੰਗਤਾਂ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰ ਰਹੀਆਂ ਹਨ ਅਤੇ ਗੁਰਸਿੱਖੀ ਜੀਵਨ ਵਿਚ ਪਰਤ ਰਹੀਆਂ ਹਨ।
ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ, ਨਿਰਮਲ ਸਿੰਘ ਬੇਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਧੁਰ ਕੀ ਬਾਣੀ ਨਾਲ ਜੁੜ ਕੇ ਸੰਗਤੀ ਰੂਪ ਵਿਚ ਅਰਦਾਸ ਚ ਸ਼ਾਮਿਲ ਹੋ ਕੇ ਅਤੇ ਹਾਥੀ ਸੇਵਾ ਕਰਕੇ ਆਪਣੇ ਕਾਰਜ ਅਤੇ ਜੀਵਨ ਸਵਾਰਨ ਦੀ ਪ੍ਰੇਰਨਾ ਦਿੱਤੀ। ਪ੍ਰਬੰਧਕਾਂ ਨੇ ਗੁਰੂ ਘਰ ਵਲੋਂ ਮਾਨਵਤਾ ਦੀ ਸੇਵਾ ਲਈ ਚਲਾਏ ਜਾ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ, ਫਿਜਿਓੱਥੇਰੇਪੀ ਸੈਂਟਰ, ਦੰਦ ਵਿਭਾਗ ਅਤੇ ਫ੍ਰੀ ਸਿਲਾਈ ਸਿਖਲਾਈ ਸੈਂਟਰ ਵਿਚ ਵੀ ਸੰਗਤਾਂ ਨੂੰ ਬਹੁੱਤ ਘੱਟ ਪੈਸਿਆਂ ਵਿਚ ਲਾਹਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਤਲਵਿੰਦਰ ਸਿੰਘ, ਬਾਵਾ ਗਾਬਾ, ਕਰਨ ਵਧਵਾ, ਪਰਮਿੰਦਰ ਸਿੰਘ, ਹਰਮਨ ਸਿੰਘ, ਗੁਰਨੀਤ ਸਿੰਘ, ਡਿਸਪ੍ਰਰੀਤ ਸਿੰਘ, ਜਸਦੀਪ ਸਿੰਘ , ਅਰਸ਼ਦੀਪ ਸਿੰਘ, ਜਪਨਜੋਤ ਸਿੰਘ, ਭਵਰਾਜ ਸਿੰਘ, ਭਵਜੋਤ ਸਿੰਘ,ਹਰਪ੍ਰੀਤ ਸਿੰਘ , ਅਜਮੇਰ ਸਿੰਘ, ਅਨਮੋਲ ਸਿੰਘ, ਦਿਮੰਤਜੀਤ ਸਿੰਘ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ।