Home Education ਮੇਹਰਚੰਦ ਪੋਲੀਟੈਕਨਿਕ ਦੇ ਦਫ਼ਤਰ ਸੁਪਰਡੈਂਟ ਪ੍ਰਦੀਪ ਕੁਮਾਰ ਹੋਏ ਰਿਟਾਇਰ Education ਮੇਹਰਚੰਦ ਪੋਲੀਟੈਕਨਿਕ ਦੇ ਦਫ਼ਤਰ ਸੁਪਰਡੈਂਟ ਪ੍ਰਦੀਪ ਕੁਮਾਰ ਹੋਏ ਰਿਟਾਇਰ By News Desk - March 6, 2025 Facebook Twitter Pinterest WhatsApp Email Print Telegram ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਆਫ਼ਿਸ ਸੁਪਰਡੈਂਟ ਪ੍ਰਦੀਪ ਕੁਮਾਰ ਆਪਣੇ 36 ਸਾਲਾਂ ਦੀ ਸੇਵਾ ਨਿਭਾਹ ਕੇ ਮੇਹਰਚੰਦ ਪੋਲੀਟੈਕਨਿਕ ਤੋਂ ਰਿਟਾਇਰ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁਖੀਆਂ ਨੇ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ ਤੇ ਆਪਣੇ ਵਿਚਾਰ ਰੱਖੇ। ਇਸ ਪ੍ਰੋਗਾਮ ਵਿੱਚ ਪ੍ਰਦੀਪ ਕੁਮਾਰ ਦੀ ਧਰਮ ਪਤਨੀ ਮਿਸ ਕਿਰਨ, ਉਹਨਾਂ ਦੇ ਸਪੁੱਤਰ ਸਿਧਾਂਤ ਕੁਮਾਰ ਤੇ ਪਰਿਵਾਰਿਕ ਮੈਂਬਰ ਸ਼ਾਮਲ ਹੋਏ। ਵਿਭਾਗ ਮੁਖੀਆਂ ਅਤੇ ਸਟਾਫ਼ ਨੇ ਉਹਨਾਂ ਨੂੰ ਤੋਹਫੇ ਪ੍ਰਧਾਨ ਕੀਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਇਮਾਨਦਾਰ, ਮੇਹਨਤੀ ;ਕਰਮੱਠ ਅਤੇ ਕਾਬਿਲ ਸਟਾਫ਼ ਮੈਂਬਰ ਦੱਸਿਆ, ਜਿਸ ਨੇ ਦਿਨ ਰਾਤ ਮੇਹਰਚੰਦ ਪੋਲੀਟੈਕਨਿਕ ਲਈ ਕੰਮ ਕੀਤਾ।ਮਿਸ ਕਿਰਨ ਨੇ ਇਕ ਭਾਵੁਕ ਗੀਤ ਵੀ ਗਾਇਆ।ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦਾ ਮੋਹਤਾਨਾ ਉਹਨਾਂ ਦੇ ਬਣਦੇ ਰਿਟਾਇਰੀ ਫੰਡ ਮੌਕੇ ਤੇ ਪ੍ਰਧਾਨ ਕੀਤੇ।ਪ੍ਰਦੀਪ ਕੁਮਾਰ ਨੇ ਅੰਤ ਵਿੱਚ ਆਪਣੇ ਵਿਚਾਰ ਰੱਖੇ । ਰਾਜੀਵ ਕੁਮਾਰ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ।