Home Education CBSE ਵਲੋਂ ਪੰਜਾਬੀ ਨੂੰ ਬੋਰਡ ਦੀ ਪ੍ਰੀਖਿਆ ਦੀ ਸੂਚੀ ਵਿੱਚੋ ਬਾਹਰ ਕੱਢਣ...

CBSE ਵਲੋਂ ਪੰਜਾਬੀ ਨੂੰ ਬੋਰਡ ਦੀ ਪ੍ਰੀਖਿਆ ਦੀ ਸੂਚੀ ਵਿੱਚੋ ਬਾਹਰ ਕੱਢਣ ਦੀ ਸਿੰਘ ਸਭਾਵਾਂ ਵਲੋਂ ਸਖਤ ਨਿੰਦਾ

CBSE ਨੇ ਦਸਵੀਂ ਅਤੇ ਬਾਰਵੀਂ ਦੇ ਬੋਰਡ ਦੇ ਇਮਤਿਹਾਨਾਂ ਲਈ ਖੇਤਰੀ ਭਾਸ਼ਾਵਾਂ ਦੀ ਲਿਸਟ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਹਟਾ ਦਿੱਤਾ ਹੈ। ਇਹ ਪੰਜਾਬੀਅਤ ਅਤੇ ਸਾਡੀ ਮਾਂ ਬੋਲੀ ਪੰਜਾਬੀ ‘ਤੇ ਵੱਡਾ ਹਮਲਾ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ cbse ਦੇ ਇਸ ਫੈਂਸਲੇ ਦੀ ਸੱਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੰਜਾਬੀਅਤ ਪ੍ਰਤੀ ਅਵੇਸਲੀਆਂ ਸਰਕਾਰਾਂ ਪੰਜਾਬ ‘ਤੇ ਇਸ ਤਰ੍ਹਾਂ ਦੇ ਵੱਡੇ ਹਮਲੇ ਕਰ ਰਹੀਆਂ ਹਨ।
ਸਖ਼ਤ ਵਿਰੋਧ ਕਰਦੇ ਹੋਏ ਸਾਰੇ ਨੁਮਾਇੰਦਿਆ ਨੇ ਸਮੂਹ ਪੰਜਾਬੀਆਂ ਨੂੰ ਇਸ ਹਮਲੇ ਖਿਲਾਫ ਇੱਕਜੁਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ cbse ਨੂੰ ਪੰਜਾਬੀ ਮਾਂ ਬੋਲੀ ਤੋਂ ਏਨੀ ਨਫਰਤ ਹੈ ਤਾਂ ਪੰਜਾਬ ਵਿੱਚੋ ਆਪਣੇ ਸਕੂਲ ਬਾਹਰ ਲੈ ਜਾਵੇ।
ਇਸ ਮੋੱਕੇ ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ, ਕੰਵਲਜੀਤ ਸਿੰਘ ਟੋਨੀ, ਗੁਰਜੀਤ ਸਿੰਘ ਪੋਪਲੀ, ਰਣਜੀਤ ਸਿੰਘ ਰਾਣਾ, ਚਰਨਜੀਤ ਸਿੰਘ ਮਿੰਟਾ, ਕੁਲਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਵਿਰਦੀ, ਹਰਜੀਤ ਸਿੰਘ ਬਾਬਾ, ਗੁਰਜੀਤ ਸਿੰਘ ਟੱਕਰ, ਪ੍ਰਦੀਪ ਸਿੰਘ ਵਿੱਕੀ, ਕੰਵਲਪ੍ਰੀਤ ਸਿੰਘ ਸ਼ਮੀ, ਨਵਦੀਪ ਸਿੰਘ ਗੁਲਾਟੀ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ ਆਦਿ ਸ਼ਾਮਿਲ ਸਨ।