Home Education ਸੂਬਾ ਪੱਧਰੀ ਅਥਲੇਟਿਕ ਮੀਟ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਮਾਰੀਆਂ ਮੱਲਾਂ Education ਸੂਬਾ ਪੱਧਰੀ ਅਥਲੇਟਿਕ ਮੀਟ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਮਾਰੀਆਂ ਮੱਲਾਂ By News Desk - February 22, 2025 Facebook Twitter Pinterest WhatsApp Email Print Telegram ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ ਵਲੋਂ ਸੂਬਾ ਪੱਧਰੀ ਅਥਲੇਟਿਕ ਮੀਟ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ 19-20 ਫਰਵਰੀ 2025 ਨੂੰ ਕਰਵਾਈ ਗਈ। ਇਸ ਦੌਰਾਨ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਅਭਿਸ਼ੇਕ ਭੰਡਾਰੀ (ਆਟੋਮੋਬਾਇਲ) ਨੇ 200 ਮੀਟਰ ਰੇਸ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸਾਹਿਲ ਸਿੰਘ ਪਾਂਡੇ (ਇਲੈਕਟ੍ਰੀਕਲ) ਨੇ 800 ਮੀਟਰ ਰੇਸ ਵਿੱਚ ਸਿਲਵਰ ਮੈਡਲ ਜਿੱਤ ਕੇ ਕਾਲਜ ਦੀ ਸ਼ਾਨ ਵਧਾਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਅਤੇ ਸਪੋਟਸ ਪ੍ਰੈਜ਼ੀਡੈਂਟ ਪ੍ਰੋ. ਕਸ਼ਮੀਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਸਪੋਟਸ ਪ੍ਰਧਾਨ ਵਿਕ੍ਰਮਜੀਤ ਸਿੰਘ, ਸਪੋਟਸ ਇੰਚਾਰਜ ਦੁਰਗੇਸ਼ ਜੰਡੀ ਅਤੇ ਟੀਮ ਇੰਚਾਰਜ ਸ਼੍ਰੀ ਕੁਲਵਿੰਦਰ ਸਿੰਘ ਮੌਜੂਦ ਸਨ।