











ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਇਲੈਕਟਰੀਕਲ ਪ੍ਰੋਗ੍ਰਾਮ ਨੂੰ ਵੀ ਐਨ. ਬੀ. ਏ ਵਲੋ ਮਾਨਤਾ ਮਿਲੀ ਹੋਈ ਹੈ ਤੇ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਪੰਜਾਬ ਦਾ ਪਹਿਲਾ ਬਹੁਤਕਨੀਕੀ ਕਾਲਜ ਬਣ ਗਿਆ ਹੈ। ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਫਾਰਮੇਸੀ ਵਿਭਾਗ ਦੇ ਮੁਖੀ ਡਾ . ਸੰਜੇ ਬਾਂਸਲ ਤੇ ਉਹਨਾਂ ਦੇ ਸਟਾਫ ਤੇ ਐਨ.ਬੀ.ਏ ਕੋਆਡੀਨੇਟਰ ਡਾ.ਰਾਜੀਵ ਭਾਟੀਆ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉਹਨਾਂ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਦੀ ਮਾਨਤਾਂ ਲਈ ਅਪਲਾਈ ਕੀਤਾ ਤੇ ਦੋਨੋਂ ਹੀ ਪ੍ਰੋਗਰਾਮ ਵਿਚ ਐਨ. ਬੀ. ਏ ਐਕਰੀਡੀਟੇਸ਼ਨ ਹੋਣ ਨਾਲ 100 ਫੀਸਦੀ ਰਿਜਲਟ ਮਿਲਿਆ ਹੈ। ਜੋ ਕਿ ਬਹੁਤ ਵੱਡੀ ਉਪਲੱਬਧੀ ਹੈ. ਉਹਨਾਂ ਕਿਹਾ ਕਿ ਪਲੈਟੀਨਮ ਜੁਬਲੀ ਦੇ ਮੌਕੇ ਤੇ ਇਸ ਪ੍ਰਾਪਤੀ ਨਾਲ ਮੇਹਰਚੰਦ ਪੋਲੀਟੈਕਨਿਕ ਦੀਆਂ 70 ਸਾਲਾਂ ਦੀਆਂ ਪ੍ਰਾਪਤੀਆਂ ਦੇ ਸੋਨ ਮੁਕਟ ਵਿਚ ਇਕ ਹੋਰ ਨਗੀਨਾ ਜੁੜ ਗਿਆ ਹੈ। ਉਹਨਾਂ ਇਸ ਪ੍ਰਾਪਤੀ ਲਈ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ, ਉਪ ਪ੍ਰਧਾਨ ਜਸਟਿਸ ਐਨ.ਕੇ. ਸੂਦ, ਉਪ ਪ੍ਰਧਾਨ, ਡਾ. ਆਰ. ਕੇ ਆਰੀਆ, ਸੈਕਟਰੀ , ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਅਤੇ ਡਾਇਰੈਕਟਰ ਉਚ ਸਿੱਖਿਆ ਸ਼ਿਵਰਮਨ ਗੌਰ (ਰਿਟਾਇਰਡ ਆਈ. ਏ. ਐਸ) ਜੀ ਦਾ ਧੰਨਵਾਦ ਕੀਤਾ ਜਿੰਨ੍ਹਾ ਨੇ ਨਾ ਸਿਰਫ ਯੋਗ ਅਗਵਾਈ ਕੀਤੀ ਸਗੋ ਹਰ ਪਲ ਉਤਸਾਹਿਤ ਵੀ ਕੀਤਾ ਤੇ ਪੂਰਨ ਸਹਿਯੋਗ ਦਿੱਤਾ ।ਐਨ.ਬੀ.ਏ ਮਾਨਤਾ ਮਿਲਣ ਤੇ ਸਾਰੇ ਕਾਲਜ ਦੇ ਸਟਾਫ ਵਿਚ ਉਤਸਾਹ ਦਾ ਮਾਹੌਲ ਹੈ। ਕਾਲਜ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਡਾ.ਰਾਜੀਵ ਭਾਟੀਆ, ਕਸ਼ਮੀਰ ਕੁਮਾਰ ਮੈਡਮ ਮੰਜੂ ਮਨਚੰਦਾ, ਮੈਡਮ ਰਿਚਾ, ਪ੍ਰਿੰਸ ਮਦਾਨ ,ਸ. ਤਰਲੋਕ ਸਿੰਘ, ਸੁਧਾਂਸ਼ੂ ਨਾਗਪਾਲ , ਮੀਨਾ ਬਾਂਸਲ, ਸੰਦੀਪ ਕੁਮਾਰ, ਪੰਕਜ ਗੁਪਤਾ, ਸਵਿਤਾ ਤੇ ਅਭਿਸ਼ੇਕ ਹਾਜ਼ਿਰ ਸਨ।