Home Education ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ “ਰਾਸ਼ਟਰੀ ਵੋਟਰ ਦਿਵਸ’ ਮਨਾਇਆ ਗਿਆ

ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ “ਰਾਸ਼ਟਰੀ ਵੋਟਰ ਦਿਵਸ’ ਮਨਾਇਆ ਗਿਆ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਰਾਸ਼ਟਰੀ ਵੋਟਰ ਦਿਵਸ’ ਮਨਾਇਆ ਗਿਆ। ਮੁਖੀ ਲਾਈਬ੍ਰੇਰੀ ਰਾਜੀਵ ਨੇ ਇਸ ਵਿਸ਼ੇਸ਼ ਦਿਵਸ ਦਾ ਆਯੋਜਨ ਕੀਤਾ ।ਸਵੀਪ ਕੋਆਰਡਿਨੇਟਰ ਪ੍ਰੋ. ਕਸ਼ਮੀਰ
ਕੁਮਾਰ ਅਤੇ ਪ੍ਰੋ. ਕਪਿਲ ਅੋਹਰੀ ਨੇ ਵੋਟ ਦੀ ਮਹੱਤਤਾ ਤੇ ਚਾਨਣਾ ਪਾਂਉਦੇ ਹੋਏ ਵਿਦਿਆਰਥੀਆਂ ਨੂੰ ਧਰਮ, ਵਰਗ, ਜਾਤਿ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ
ਤੋਂ ਬਿਨ੍ਹਾਂ ਆਪਣਾ ਵੋਟ ਪਾਉਣ ਲਈ ਕਿਹਾ। ਮੈਡਮ ਪ੍ਰੀਤ ਕੰਵਲ ਨੇ ਸਾਰੇ ਸਟਾਫ ਮੈਂਬਰਾਂ
ਅਤੇ ਵਿਦਿਆਰਥੀਆਂ ਨੂੰ ਵੋਟ ਪਾਉਣ ਸੰਬੰਧੀ ਸੋਂਹ ਚੁਕਾਈ। ਭਖਦੇ ਸਮੇਂ ਦੀ ਲੋੜ ਨੂੰ ਮੁੱਖ
ਰੱਖਦਿਆਂ ਇਹ ਆਯੋਜਨ ਬਹੁਤ ਸਹਾਇਕ ਸਿੱਧ ਹੋਵੇਗਾ। ਇਸ ਮੌਕੇ ਤੇ ਮੈਡਮ ਰਿਚਾ
ਅਰੋਰਾ (ਮੁਖੀ ਮਕੈਨਿਕਲ ਵਿਭਾਗ), ਰਾਜੇਸ਼ ਅਤੇ ਅਮਿਤ ਖੰਨਾ ਮੋਜੂਦ ਸਨ।