







ਜਲੰਧਰ….. ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਸਰਬੱਤ ਦੇ ਭਲੇ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਿਸ਼ੇਸ਼ ਸਮਾਗਮ ਕਰਵਾਏ ਗਏ। ਜਿਸ ਵਿਚ ਭਾਈ ਜਗਜੀਤ ਸਿੰਘ ਬਬੀਹਾ, ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ ਅਤੇ ਭਾਈ ਤਲਵਿੰਦਰ ਸਿੰਘ ਜੀ ਨੇ ਰਸ ਭਿਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਜ਼ਾਰਾਂ ਸੰਗਤਾਂ ਨੇ ਸਮਾਗਮ ਵਿਚ ਹਾਜ਼ਰੀ ਭਰਕੇ ਪ੍ਰਬੰਧਕਾਂ ਦੇ ਉਪਰਾਲਿਆਂ ਨੂੰ ਅਸੀਸ ਬਖਸ਼ੀ। ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਜਿਨ੍ਹਾਂ ਦੀ ਸੇਵਾ ਪ੍ਰਿਤਪਾਲ ਸਿੰਘ ਸੇਤੀਆ ਪ੍ਰੀਵਾਰ ਨੇ ਕੀਤੀ।