Home Religious ਪਰਵਾਸੀਆਂ ਨੂੰ ਲੰਗਰਾਂ ਨਾਲ ਰਜਾ ਕੇ ਆਪਣਾ ਨੁਕਸਾਨ ਕਰ ਰਹੀਆਂ ਨੇ ਕਮੇਟੀਆਂ... Religious ਪਰਵਾਸੀਆਂ ਨੂੰ ਲੰਗਰਾਂ ਨਾਲ ਰਜਾ ਕੇ ਆਪਣਾ ਨੁਕਸਾਨ ਕਰ ਰਹੀਆਂ ਨੇ ਕਮੇਟੀਆਂ – ਜੱਸੀ By News Desk - October 9, 2026 Facebook Twitter Pinterest WhatsApp Email Print Telegram ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਘਰਾ ਚ ਨੌਜਵਾਨ ਸਭਾਵਾਂ ਨੂੰ ਹੌਂਸਲਾਂ ਅਫ਼ਜਾਈ ਕਰਕੇ ਅੱਗੇ ਲਿਆਉਣ ਬਿਯੂਰੋ : ਆਏ ਦਿਨੀ ਵੱਖ-ਵੱਖ ਪੰਜਾਬ ਦੇ ਜਿਲਿਆਂ ਚੋ ਪ੍ਰਵਾਸੀਆਂ ਦੀ ਵਧੀਕੀ ਦੀਆਂ ਖ਼ਬਰਾਂ ਵੱਧ ਰਹੀਆਂ ਹਨ। ਪ੍ਰਵਾਸੀਆਂ ਨਾਲ ਲੜਾਈ ਝਗੜੇ ਇਲਾਕਿਆਂ ਚ ਇਹਨਾ ਦੀ ਦਹਿਸ਼ਤ ਅਤੇ ਗੁਰੂ ਘਰਾਂ ਚ ਵੱਡੀ ਗਿਣਤੀ ਚ ਲੰਗਰਾਂ ਨੂੰ ਲੈਕੇ ਕੇ ਇਨ੍ਹਾਂ ਦੇ ਇੱਕਠ ਤੋ ਅੰਦਰ ਖਾਤੇ ਹਰ ਕੋਈ ਪਰੇਸ਼ਾਨ ਨਜ਼ਰ ਆ ਰਹਿਆ ਹੈ। ਪਰ ਅਫਸੋਸ ਇਲਾਕਿਆਂ ਵਿੱਚੋ ਗੁਰੂ ਘਰਾਂ ਚ ਆਕੇ ਡੱਟ ਕੇ ਪਹਿਰਾ ਦੇਣ ਤੇ ਕਮੇਟੀਆਂ ਨਾਲ ਮੋਡੇ ਨਾਲ ਮੋਢਾ ਜੋੜ ਕੇ ਸੇਵਾ ਨਿਭਾਉਣ ਲਈ ਨੌਜਵਾਨ ਆਪ ਮੁਹਾਰੇ ਅੱਗੇ ਆਉਣੇ ਚਾਹੀਦੇ ਹਨ ਜੋ ਨਹੀ ਹੋ ਰਿਹਾ। ਇਸ ਬਾਰੇ ਜਾਣਕਾਰੀ ਦਿੰਦਿਆ ਨੌਜਵਾਨ ਸਭਾ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਜਸਕੀਰਤ ਸਿੰਘ ਜੱਸੀ ਅਤੇ ਸਾਥੀਆਂ ਨੇ ਦੱਸਿਆਂ ਕਿ ਹਰ ਇਲਾਕੇ ਚੋ ਨੌਜਵਾਨਾਂ ਨੂੰ ਉੱਠ ਕੇ ਅੱਗੇ ਆਣਾ ਪਵੇਗਾ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਚ ਸੇਵਾਵਾਂ ਨਿਭਾਉਣ ਲਈ ਅਤੇ ਪਹਿਰਾ ਦੇਣ ਲਈ ਅੱਜ ਦਾ ਨੌਜਵਾਨ ਬਿਨਾ ਕਿਸੇ ਲਾਲਚ ਤੋ ਵਧੀਆ ਸੇਵਾ ਨਿਭਾਉਣ ਲਈ ਤੱਤਪਰ ਹੈ ਪਰ ਉਹਨਾਂ ਨੂੰ ਪ੍ਰਬੰਧਕ ਕਮੇਟੀਆਂ ਦੀ ਹੌਂਸਲਾ ਅਫਜਾਈ ਦੀ ਬਹੁਤ ਜ਼ਰੂਰਤ ਹੈ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਲੰਗਰ ਵਰਤਾਉਣ ਦੀ ਸੇਵਾ ਵੀ ਪ੍ਰਵਾਸੀ ਨਿਭਾਉਣਗੇ। ਇਸ ਬਾਰੇ ਸਭਾ ਦੇ ਨੌਜਵਾਨਾਂ ਨੇ ਦੱਸਿਆ ਕਿ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਦੀ ਅਗਵਾਈ ਚ ਪਿਛਲੇ ਪੰਜ ਸਾਲਾਂ ਤੋਂ ਨੌਜਵਾਨ ਸਭਾ ਚੱਲ ਰਹੀ ਹੈ ਜੋ ਕਿ ਗੁਰੂ ਘਰ ਦੀਆਂ ਸੇਵਾਵਾਂ ਤੋ ਇਲਾਵਾ ਸ਼ਹਿਰ ਦੇ ਮੁੱਖ ਨਗਰ ਕੀਰਤਨਾ ਚ ਆਪਣਾ ਆਪ ਲਗਾ ਕੇ ਸੇਵਾ ਨਿਭਾਉਂਦੀ ਹੈ। ਪ੍ਰਬੰਧਕਾ ਵਲੋਂ ਹੌਂਸਲਾ ਅਫ਼ਜਾਈ ਅਤੇ ਬਣਦਾ ਸਨਮਾਨ ਵੀ ਦਿੱਤਾ ਜਾਂਦਾ ਹੈ ਜਿਸ ਕਰਕੇ ਵੱਖ ਵੱਖ ਇਲਾਕਿਆ ਤੋਂ ਨੌਜਵਾਨ ਗੁਰਦਵਾਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਨਾਲ ਜੁੱੜ ਰਹੇ ਹਨ। ਅਜੋਕੇ ਸਮੇ ਚ ਹਰ ਗੁਰੂ ਘਰ ਨੂੰ ਨੌਜਵਾਨਾਂ ਨੂੰ ਨਾਲ ਲੈਕੇ ਬਾਣੀ ਅਤੇ ਸੇਵਾ ਨਾਲ ਜੋੜ ਕੇ ਜੀਵਨ ਜਾਂਚ ਦੱਸਣ ਦੀ ਲੋੜ ਹੈ ਉਥੇ ਨਾਲ ਹੀ ਗੁਰੂ ਘਰ ਚ ਨੌਜਵਾਨਾ ਦਾ ਪਹਿਰਾ ਵੀ ਜਰੂਰੀ ਹੈ। ਜਿਸ ਨਾਲ ਨੌਜਵਾਨ ਨਸ਼ੇ ਤੋ ਦੂਰ ਰਹਿਣਗੇ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ ਦੇ ਪਾਤਰ ਬਨਣਗੇ। ਇਸ ਮੌਕੇ ਬਾਵਾ ਗਾਬਾ, ਕਰਨ ਵਧਵਾ, ਮਨਕੀਰਤ ਸਿੰਘ, ਗਗਨ ਰੇਣੂ, ਹਰਮਨਜੋਤ ਸਿੰਘ, ਅਨਮੋਲਪ੍ਰੀਤ ਸਿੰਘ, ਗੁਰਨੀਤ ਸਿੰਘ, ਭਵਰਾਜ ਸਿੰਘ, ਅਜਮੇਰ ਸਿੰਘ, ਜਸਦੀਪ ਭਸੀਨ, ਪਰਮਿੰਦਰ ਸਿੰਘ, ਭਵਜੋਤ ਸਿੰਘ, ਹਰਮਨ ਮੱਕੜ, ਹਰਪ੍ਰੀਤ ਸਿੰਘ, ਜਸਬੀਰ ਸਿੰਘ, ਗਗਨ ਸਿੰਘ, ਪ੍ਰਭਗੁਣ ਸਿੰਘ, ਦਿਮੰਤਜੀਤ ਸਿੰਘ, ਮਨਪ੍ਰੀਤ ਸਿੰਘ, ਇਕਨੂਰ ਸਿੰਘ, ਅਰਜਨ ਸਿੰਘ ਆਦਿ ਹਾਜਿਰ ਸਨ।