Home Religious ਜਲੰਧਰ: ਮਾਡਲ ਟਾਊਨ ਸ਼ਿਵਪੁਰੀ ਸ਼ਮਸ਼ਾਨਘਾਟ ਨੂੰ ਹੋਰ ਵਧੀਆ ਬਣਾਉਣ ਲਈ ਨਵੀਂ ਇਮਾਰਤ...

ਜਲੰਧਰ: ਮਾਡਲ ਟਾਊਨ ਸ਼ਿਵਪੁਰੀ ਸ਼ਮਸ਼ਾਨਘਾਟ ਨੂੰ ਹੋਰ ਵਧੀਆ ਬਣਾਉਣ ਲਈ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਜਾਰੀ : ਪ੍ਰਧਾਨ ਰਾਜੀਵ ਦੁੱਗਲ

ਬਿਊਰੋ (ਗੋਲਮਾਲ ਨਿਊਜ਼) : ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਰਜਿ. ਵੱਲੋਂ ਪ੍ਰਧਾਨ ਰਾਜੀਵ ਦੁੱਗਲ ਅਤੇ ਓਹਨਾਂ ਦੀ ਟੀਮ ਦੀ ਯੋਗ ਅਗੁਵਾਈ ਹੇਠ ਮਾਡਲ ਟਾਊਨ ਜਲੰਧਰ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸੇ ਲੜੀ ਅਧੀਨ ਸੰਗਤਾਂ ਅਤੇ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਸ਼ਮਸ਼ਾਨਘਾਟ ਵਿਖੇ ਉਸਨੂੰ ਹੋਰ ਵਧੀਆ ਬਣਾਉਣ ਲਈ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਜੀਵ ਦੁੱਗਲ ਨੇ ਦੱਸਿਆ ਕਿ ਨਵੀਂ ਇਮਾਰਤ ਦੇ ਨਿਰਮਾਣ ਦੇ ਪਹਿਲੇ ਪੜਾਅ ਤਹਿਤ ਅੱਜ ਹਾਲ ਦੇ ਲੈਂਟਰ ਦੀ ਉਸਾਰੀ ਦਾ ਕਾਰਜ ਸੰਪੰਨ ਕੀਤਾ ਗਿਆ। ਇਹ ਸਮੁੱਚਾ ਨਿਰਮਾਣ ਕਾਰਜ ਸੰਗਤਾਂ ਦੇ ਸਹਿਯੋਗ ਅਤੇ ਸਾਂਝੇ ਯੋਗਦਾਨ ਨਾਲ ਕਰਵਾਇਆ ਜਾ ਰਿਹਾ ਹੈ।

ਪ੍ਰਧਾਨ ਰਾਜੀਵ ਦੁੱਗਲ ਨੇ ਅੰਤ ਵਿਚ ਦੱਸਿਆ ਕਿ ਇਹ ਸਿਰਫ਼ ਇੱਕ ਇਮਾਰਤ ਦਾ ਨਿਰਮਾਣ ਨਹੀਂ, ਸਗੋਂ ਸੰਗਤਾਂ ਦੀ ਸਹੂਲਤ ਅਤੇ ਸਮਾਜ ਦੀ ਸਾਂਝੀ ਸੇਵਾ ਦਾ ਪਵਿੱਤਰ ਉਪਰਾਲਾ ਹੈ। ਜਿਸ ਵਿਚ ਇਮਾਰਤ ਦੇ ਨਾਲ ਨਾਲ ਗੱਡੀ, ਪਾਣੀ ਵਰਗੀ ਮੂਲ ਸੁਵਿਧਾਵਾਂ ਵੀ ਉਪਲਬੱਧ ਹੋਣਗੀਆਂ। ਇਸ ਤੋਂ ਅਲਾਵਾ ਜਿਹੜਾ ਆਪਣੇ ਕਿਸੇ ਦੇ ਅੰਤਿਮ ਸੰਸਕਾਰ ਦੇ ਪੈਸੇ ਨਹੀਂ ਦੇ ਸਕਦਾ ਹੋਵੇਗਾ ਉੱਸ ਦੇ ਪਰਿਵਾਰ ਦੇ ਦੁਖ ਵਿਚ ਉੱਸ ਕੋਲੋਂ ਪੈਸੇ ਨਹੀਂ ਲਏ ਜਾਣਗੇ।

ਰਾਜੀਵ ਦੁੱਗਲ ਪ੍ਰਧਾਨ ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਵੱਲੋਂ ਅੱਗੇ ਦੱਸਿਆ ਗਿਆ ਕਿ ਸੰਗਤਾਂ ਵੱਲੋਂ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਇੱਟਾਂ, ਸੀਮੈਂਟ, ਰੇਤਾ, ਬਜਰੀ ਅਤੇ ਸਰੀਆ ਆਦਿ ਨਿਰਮਾਣ ਸਮੱਗਰੀ ਦਾਨ ਵਜੋਂ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਜਲੰਧਰ ਸ਼ਹਿਰ ਦੇ ਉਦਯੋਗਪਤੀ ਪੰਕਜ ਗੁਪਤਾ ਦੇ ਪਰਿਵਾਰ ਵੱਲੋਂ ਹਾਲ ਦੇ ਲੈਂਟਰ ਲਈ ਲੋੜੀਂਦਾ ਸਾਰਾ ਸਰੀਆ ਦਾਨ ਵਜੋਂ ਭੇਟ ਕੀਤਾ ਗਿਆ, ਜਿਸ ਲਈ ਸੁਸਾਇਟੀ ਵੱਲੋਂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਹਦਾਂ ਹੀ ਅਗਰਵਾਲ ਪਰਿਵਾਰ ਅਤੇ ਕੁਸ਼ਲ ਸ਼ਰਮਾ ਦੇ ਪਰਿਵਾਰ ਵੱਲੋਂ ਵੀ ਵੱਡੇ ਪੱਧਰ ਤੇ ਸ਼ਿਵਪੁਰੀ ਦੇ ਨਿਰਮਾਣ ਕਾਰਜਾਂ ਲਈ ਦਾਨ ਦਿੱਤਾ ਗਿਆ।

ਸੁਸਾਇਟੀ ਵੱਲੋਂ ਸਮੂਹ ਸੰਗਤਾਂ, ਦਾਨੀ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਨੇਕ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਸ਼ਮਸ਼ਾਨਘਾਟ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ ਇੱਟਾਂ, ਸੀਮੈਂਟ, ਰੇਤਾ, ਬਜਰੀ, ਸਰੀਆ ਅਤੇ ਹੋਰ ਲੋੜੀਂਦੀ ਸਮੱਗਰੀ ਦਾਨ ਦੇ ਰੂਪ ਵਿੱਚ ਦੇ ਕੇ ਇਸ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਤੇ ਪ੍ਰਧਾਨ ਰਾਜੀਵ ਦੁੱਗਲ ਦੇ ਨਾਲ ਵਰਿੰਦਰ ਮਲਿਕ ਚੇਅਰਮੈਨ, ਆਤਮਪ੍ਰਕਾਸ਼ ਸਿੰਘ ਬਬਲੂ, ਜਸਵਿੰਦਰ ਸਿੰਘ ਸਾਹਨੀ, ਸੁਨੀਲ ਚੋਪੜਾ, ਸ੍ਰਿਸ਼ਟੀ ਧੀਮਾਨ, ਸਵਤੰਤਰ ਚਾਵਲਾ, ਵਰਿੰਦਰ ਸੈਣੀ, ਐਸ.ਪੀ. ਸਿੰਘ, ਅਰਵਿੰਦਰ ਸਿੰਘ, ਇੰਜ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।