Home Sports ਜਲੰਧਰ: ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਨ... Sports ਜਲੰਧਰ: ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਨ ‘ਤੇ ਸੁਰਿੰਦਰ ਭਾਪਾ ਨੇ ਦਿੱਤੀਆਂ ਵਧਾਈਆਂ By News Desk - September 15, 2026 Facebook Twitter Pinterest WhatsApp Email Print Telegram ਅਮਰੀਕ ਸਿੰਘ ਪਵਾਰ ਨੂੰ ਜਨਰਲ ਸਕੱਤਰ ਚੁਣੇ ਜਾਣ ‘ਤੇ ਸੁਰਿੰਦਰ ਭਾਪਾ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ ਬਿਯੂਰੋ: ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਹਾਕੀ ਖਿਡਾਰਨ ਰਹੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਦੁਬਾਰਾ ਪ੍ਰਧਾਨ ਚੁਣੇ ਜਾਣ ‘ਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਸੁਰਿੰਦਰ ਸਿੰਘ ਭਾਪਾ ਨੇ ਖ਼ੁਸ਼ੀ ਦਾ ਇਜ਼ਾਹਰ ਕਰਦਿਆਂ ਕਿਹਾ ਕਿ ਨਿਤਿਨ ਕੋਹਲੀ ਦੀ ਅਗਵਾਈ ਵਿੱਚ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਹਾਕੀ ਦਾ ਵਿਕਾਸ ਵੱਡੇ ਪੱਧਰ ‘ਤੇ ਹੋਇਆ ਹੈ ਅਤੇ ਉਨ੍ਹਾਂ ਦੇ ਦੁਬਾਰਾ ਪ੍ਰਧਾਨ ਚੁਣੇ ਜਾਣ ਨਾਲ ਇਹ ਵਿਕਾਸ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਸੁਰਿੰਦਰ ਭਾਪਾ ਨੇ ਅਮਰੀਕ ਸਿੰਘ ਪਵਾਰ ਨੂੰ ਵੀ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਪਵਾਰ ਜੋ ਕਿ ਲਗਾਤਾਰ ਦੂਸਰੀ ਵਾਰ ਹਾਕੀ ਪੰਜਾਬ ਦੇ ਜਨਰਲ ਸਕੱਤਰ ਚੁਣੇ ਗਏ ਹਨ ਦੀ ਮਿਹਨਤ ਸਦਕਾ ਅੱਜ ਪੰਜਾਬ ਦੇ ਨੌਜਵਾਨ ਹਾਕੀ ਵਿਚ ਆਪਣਾ ਉਜਵੱਲ ਭਵਿੱਖ ਦੇਖ ਰਹੇ ਹਨ। ਭਾਪਾ ਨੇ ਕਿਹਾ ਕਿ ਨਿਤਿਨ ਕੋਹਲੀ ਜੋ ਕਿ ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੇ ਹੋਏ ਹਨ ਨੂੰ ਬਹੁਤ ਵੱਡਾ ਤਜ਼ਰਬਾ ਹਾਸਿਲ ਹੈ ਤੇ ਜਿਸ ਸਦਕਾ ਅੱਜ ਪੰਜਾਬ ਦੀ ਹਾਕੀ ਨੂੰ ਬਹੁਤ ਵੱਡਾ ਲਾਭ ਪਹੁੰਚ ਰਿਹਾ ਹੈ। ਇਸ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਵੀ ਨਿਤਿਨ ਕੋਹਲੀ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਨਿਤਿਨ ਕੋਹਲੀ ਨੂੰ ਹਾਕੀ ਪੰਜਾਬ ਦਾ ਲਗਾਤਾਰ ਦੂਜੀ ਵਾਰ ਪ੍ਰਧਾਨ ਅਤੇ ਅਮਰੀਕ ਸਿੰਘ ਪਵਾਰ ਨੂੰ ਜਨਰਲ ਸਕਤੱਰ ਚੁਣੇ ਜਾਣ ‘ਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਲ. ਆਰ. ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ, ਅਮਰੀਕ ਪਵਾਰ, ਰਾਮ ਪ੍ਰਤਾਪ, ਰਮਣੀਕ ਸਿੰਘ ਰੰਧਾਵਾ, ਇਕਬਾਲ ਸਿੰਘ ਸੰਧੂ, ਰਣਬੀਰ ਸਿੰਘ ਰਾਣਾ, ਸੁਰਿੰਦਰ ਸਿੰਘ ਭਾਪਾ, ਨਰਿੰਦਰਪਾਲ ਸਿੰਘ ਜੱਝ ਤੇ ਹੋਰ ਸੁਸਾਇਟੀ ਮੈਂਬਰਾਂ ਨੇ ਵੀ ਵਧਾਈਆਂ ਦਿੱਤੀਆਂ ਹਨ।